11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਨਵਾਂਸ਼ਹਿਰ ਤੋਂ ਚੱਲਣ ਵਾਲੇ ਰੇਲ ਗੱਡੀ ਦੇ ਵੱਖ-ਵੱਖ ਰੂਟਾਂ ਨੂੰ ਚਾਲੂ ਕਰਨ ਲਈ ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 01-05-2026
ਨਵਾਂਸ਼ਹਿਰ, 30 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਤੋਂ ਅੰਮਿ੍ਤਸਰ ਅਤੇ ਜੇਜੋਂ ਤੋਂ ਨਵਾਂਸ਼ਹਿਰ, ਰਾਹੋਂ, ਜਲੰਧਰ ਆਦਿ ਦੇ ਬੰਦ ਪਏ ਟਰੇਨ ਦੇ ਟਾਈਮ ਚਾਲੂ ਕਰਵਾਉਣ ਸਬੰਧੀ ਵਿਕਾਸ ਨਗਰ ਸੇਵਾ ਸੋਸਾਇਟੀ ਨਵਾਂਸ਼ਹਿਰ ਦੇ ਮੈਂਬਰਾਂ ਅਤੇ ਹੋਰ ਸ਼ਖ਼ਸੀਅਤਾਂ ਵਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਗੁਲਪ੍ਰੀਤ ਸਿੰਘ ਔਲਖ ਨੂੰ ਮੰਗ ਪੱਤਰ ਦਿੱਤਾ ਗਿਆ | ਜ਼ਿਲ੍ਹੇ ਦਾ ਪਿੰਡ ਖਟਕੜ ਕਲਾਂ ਵੀ ਇਸ ਜ਼ਿਲ੍ਹੇ ਵਿੱਚ ਪੈਂਦਾ ਹੈ | ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਮਿਊਜ਼ੀਅਮ ਵੀ ਬਣਾਇਆ ਹੈ | ਸੁਸਾਇਟੀ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵਿਚ ਲਿਖਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇੱਕ ਮਹਾਨ ਦੇਸ਼ ਭਗਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਥੇ ਹੀ ਸ਼ਹੀਦ ਭਗਤ ਸਿੰਘ ਦਾ ਮਿਊਜ਼ੀਅਮ ਬਣਿਆ ਹੋਇਆ ਹੈ | ਜਿਸ ਨੂੰ ਦੇਖਣ ਲਈ ਲੋਕ ਦੂਰ ਦੁਰਾਡੇ ਤੋਂ ਆਉਂਦੇ ਹਨ | ਸੁਸਾਇਟੀ ਨੇ ਰੋਸ ਜਾਹਿਰ ਕੀਤਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਰੇਲਵੇ ਵਿਭਾਗ ਵਲੋਂ ਨਵਾਂਸ਼ਹਿਰ ਤੋਂ ਚਲਦੇ ਵੱਖ-ਵੱਖ ਤਿੰਨ ਟਾਈਮ ਬੰਦ ਕੀਤੇ ਹੋਏ ਹਨ, ਜਿਸ ਵਿਚ ਨਵਾਂਸ਼ਹਿਰ ਤੋਂ ਅੰਮਿ੍ਤਸਰ ਟਰੇਨ ਵੀ ਸ਼ਾਮਿਲ ਹੈ, ਟਰੇਨ ਦੀ ਸਹੂਲਤ ਨਾ ਹੋਣ ਕਰਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀਆਂ ਨੂੰ ਦਰਬਾਰ ਸਾਹਿਬ ਅੰਮਿ੍ਤਸਰ, ਦੁਰਗਿਆਣਾ ਮੰਦਰ ਦੇ ਦਰਸ਼ਨ ਕਰਨ ਅਤੇ ਜ਼ਲਿ੍ਹਆਂ ਵਾਲਾ ਬਾਗ ਨੂੰ ਦੇਖਣ ਵਿੱਚ ਮੁਸ਼ਕਿਲ ਆ ਰਹੀ ਹੈ | ਇਸ ਸਹੂਲਤ ਨੂੰ ਮੁੜ ਚਾਲੂ ਕਰਨ ਲਈ ਸਮੂਹ ਸਮਾਜ ਸੇਵੀਆਂ ਵਲੋਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਬੰਦ ਪਏ ਟਾਈਮ ਟੇਬਲ ਨੂੰ ਚਲਾਉਣ ਸਬੰਧੀ ਡੀ.ਆਰ.ਐਮ. ਰੇਲਵੇ ਫਿਰੋਜ਼ਪੁਰ ਅਤੇ ਰੇਲ ਮੰਤਰੀ ਨੂੰ ਲਿਖਣ ਦੀ ਕਿ੍ਪਾਲਤਾ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਆਉਣ ਜਾਣ ਦੀ ਸਹੂਲਤ ਹੋ ਸਕੇ | ਇਸ ਮੌਕੇ ਵਾਤਾਵਰਣ ਸੰਭਾਲ ਸੋਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਿਕਾਸ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਰੇਸ਼ਮ ਸਿੰਘ, ਹਰਭਜਨ ਸਿੰਘ, ਅਮਰਜੀਤ ਸਿੰਘ, ਬਲਿਹਾਰ ਸਿੰਘ ਤੋਂ ਇਲਾਵਾ ਹੋਰ ਸਮਾਜ ਸੇਵੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਹੜ੍ਹ ਰੋਕੂ ਪ੍ਰਬੰਧਾਂ 'ਤੇੇ 600 ਕਰੋੜ ਰੁਪਏ ਖਰਚੇਗੀ- ਬਰਿੰਦਰ ਕੁਮਾਰ ਗੋਇਲ ਅਗਲੀ ਖ਼ਬਰ ਮੈਗਾ ਕੈਂਪਾਂ ਦੇ ਦੌਰਾਨ 346 ਦਾ ਚੈੱਕਅਪ ਤੇ 180 ਯੂਨਿਟ ਕੀਤਾ ਗਿਆ ਖ਼ੂਨਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।