04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਿ੍ੰ: ਹਰਭਜਨ ਸਿੰਘ ਕਰਨਾਣਾ ਭਾਰਤ ਵਿਭੂਸ਼ਣ ਸਨਮਾਨ 2026 ਨਾਲ ਸਨਮਾਨਿਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਿਭਾਈ ਰਸਮ

ਅਜੀਤ ਡੈਸਕ 03-05-2026
ਬੰਗਾ, 2 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਸਿੱਖਿਆ ਸ਼ਾਸਤਰੀ ਪਿ੍ੰ: ਹਰਭਜਨ ਸਿੰਘ ਕਰਨਾਣਾ ਨੂੰ ਸਾਲ 2026 ਦਾ ਭਾਰਤ ਵਿਭੂਸ਼ਣ ਸਨਮਾਨ ਪੰਜਾਬ ਵਿਧਾਨ ਸਭਾ ਵਿਚ ਹੋਏ ਇਕ ਸ਼ਾਨਦਾਰ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ | ਇਹ ਸਨਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਭੇਟ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਇੰਦਰਜੀਤ ਕੌਰ ਮਾਨ, ਵਿਧਾਇਕ ਇੰਦਰਬੀਰ ਸਿੰਘ ਨਿੱਜਰ ਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਹਾਜ਼ਰ ਰਹੇ | ਗੈਸਟ ਆਫ ਆਨਰ ਵਜੋਂ ਸਰਦਾਰ ਸੁਰਿੰਦਰ ਸਿੰਘ ਮੋਤੀ, ਰਾਮ ਲੋਕ ਖਟਾਨਾ, ਸਾਹਿਲ ਲੂਥਰਾ ਅਤੇ ਡਾ. ਅਭਿਸ਼ੇਕ ਗਿਲਾਰਾ ਨੇ ਸ਼ਿਰਕਤ ਕੀਤੀ | ਸਨਮਾਨ ਪ੍ਰਾਪਤ ਕਰਨ ਸਮੇਂ ਪਿ੍ੰਸੀਪਲ ਕਰਨਾਣਾ ਦੇ ਨਾਲ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਗੁਰਮਹਿਕ ਸਿੰਘ ਵੀ ਮੌਜੂਦ ਸਨ | ਇਹ ਸਨਮਾਨ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਤੇ ਅਗਵਾਈ ਲਈ ਪ੍ਰਦਾਨ ਕੀਤਾ |
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਟੋਲ ਪਲਾਜ਼ਾ ਬਹਿਰਾਮ ਵਿਖੇ ਦੋ ਪਹੀਆ ਵਾਹਨਾਂ ਲਈ ਵੱਖਰੇ ਰਸਤੇ ਬਣਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।