04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

‘ ਐਨਰਜੀ ਬਾਸਕਟ’ ’ਤੇ ਰਾਵੀਆ ਨੇ ਮਾਰੀ ਬਾਜ਼ੀ

ਜਾਡਲਾ, 3 ਅਕਤੂਬਰ (ਹਰਕੰਵਲ ਸਿੰਘ ਕੌਲਗੜ੍ਹ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਕੌਲਗੜ੍ਹ ਵਿਖੇ ਬਲਾਕ ਨੋਡਲ ਅਫ਼ਸਰ ਗੁਰਪ੍ਰੀਤ ਸੈਂਪਲਾ ਦੀ ਅਗਵਾਈ ਹੇਠ ਕਰਵਾਏ ਬਲਾਕ ਪੱਧਰੀ ਸਾਇੰਸ ਸੈਮੀਨਾਰ ਵਿਚ ਸਰਕਾਰੀ ਹਾਈ ਸਕੂਲ ਕੌਲਗੜ੍ਹ ਦੀ ਵਿਦਿਆਰਥਣ ਰਾਵੀਆ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸੈਮੀਨਾਰ ਦਾ ਵਿਸ਼ਾ ‘ਐਨਰਜੀ ਬਾਸਕਟ 2047 ਸੰਭਾਵਨਾਵਾਂ ਤੇ ਚੁਣੌਤੀਆਂ’ ਸੀ।

ਅਜੀਤ ਡੈਸਕ 04-10-2026
ਜਾਡਲਾ, 3 ਅਕਤੂਬਰ (ਹਰਕੰਵਲ ਸਿੰਘ ਕੌਲਗੜ੍ਹ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਕੌਲਗੜ੍ਹ ਵਿਖੇ ਬਲਾਕ ਨੋਡਲ ਅਫ਼ਸਰ ਗੁਰਪ੍ਰੀਤ ਸੈਂਪਲਾ ਦੀ ਅਗਵਾਈ ਹੇਠ ਕਰਵਾਏ ਬਲਾਕ ਪੱਧਰੀ ਸਾਇੰਸ ਸੈਮੀਨਾਰ ਵਿਚ ਸਰਕਾਰੀ ਹਾਈ ਸਕੂਲ ਕੌਲਗੜ੍ਹ ਦੀ ਵਿਦਿਆਰਥਣ ਰਾਵੀਆ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸੈਮੀਨਾਰ ਦਾ ਵਿਸ਼ਾ ‘ਐਨਰਜੀ ਬਾਸਕਟ 2047 ਸੰਭਾਵਨਾਵਾਂ ਤੇ ਚੁਣੌਤੀਆਂ’ ਸੀ। ਇਸ ਮੌਕੇ ਬਲਾਕ ਦੇ ਵੱਖ-ਵੱਖ 20 ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਰਾਵੀਆ ਨੇ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਹੀਂ ਭਵਿੱਖ ਦੀਆਂ ਊਰਜਾ ਲੋੜਾਂ, ਰਵਾਇਤੀ ਤੇ ਨਵਿਆਉਣਯੋਗ ਊਰਜਾ ਸਰੋਤਾਂ ਅਤੇ ਸਾਫ਼ ਊਰਜਾ ਵੱਲ ਵੱਧਣ ਦੀਆਂ ਸੰਭਾਵਨਾਵਾਂ ਤੇ ਚੁਣੌਤੀਆਂ ਨੂੰ ਬਾਖੂਬੀ ਉਜਾਗਰ ਕੀਤਾ। ਉਸ ਦੀ ਪੇਸ਼ਕਾਰੀ ਨੂੰ ਜੱਜਾਂ ਵਲੋਂ ਸਰਾਹਿਆ ਤੇ ਉਸ ਨੂੰ ਪਹਿਲੇ ਸਥਾਨ ਨਾਲ ਨਿਵਾਜਿਆ ਗਿਆ। ਸਰਕਾਰੀ ਹਾਈ ਸਕੂਲ ਪੋਜੇਵਾਲ ਦੀ ਵਿਦਿਆਰਥਣ ਯਸ਼ਪ੍ਰੀਤ ਨੇ ਦੂਜਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਦੀ ਵਿਦਿਆਰਥਣ ਕ੍ਰਿਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੈਮੀਨਾਰ ਦੌਰਾਨ ‘ਐਨਰਜੀ ਬਾਸਕਟ 2047’ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ-ਵਟਾਂਦਰਾ ਕਰਦਿਆਂ ਦੱਸਿਆ ਗਿਆ ਕਿ 2047 ਤੱਕ ਭਾਰਤ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਊਰਜਾ ਦੇ ਵੱਖ-ਵੱਖ ਸਰੋਤਾਂ ਦਾ ਸੰਤੁਲਿਤ ਮਿਸ਼ਰਣ ਅਹਿਮ ਹੋਵੇਗਾ। ਕੋਲਾ, ਪੈਟਰੋਲੀਅਮ ਤੇ ਕੁਦਰਤੀ ਗੈਸ ਦੇ ਨਾਲ ਸੂਰਜੀ, ਹਵਾ, ਪਣ-ਬਿਜਲੀ, ਪਰਮਾਣੂ ਊਰਜਾ, ਬਾਇਓਮਾਸ ਅਤੇ ਗ੍ਰੀਨ ਹਾਈਡਰੋਜਨ ਵਰਗੇ ਸਰੋਤ ਭਵਿੱਖ ਦੀ ਊਰਜਾ ਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। 2047 ਭਾਰਤ ਦੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਦਾ ਸਾਲ ਹੋਣ ਕਰਕੇ ਊਰਜਾ ਸੁਰੱਖਿਆ, ਕਿਫ਼ਾਇਤ ਤੇ ਸਾਫ਼ ਊਰਜਾ ਇਸ ਵਿਸ਼ੇ ਦੇ ਅਹਿਮ ਪੱਖ ਹਨ। ਇਸ ਮੌਕੇ ਸਕੂਲ ਇੰਚਾਰਜ ਰਵਿੰਦਰ ਕੁਮਾਰ ਕੌਲਗੜ੍ਹ, ਬੀ. ਆਰ. ਸੀ. ਪਵਨ ਕੁਮਾਰ, ਸਤਵਿੰਦਰ ਸਿੰਘ ਸੈਂਭੀ, ਸੰਜੀਵ ਕੁਮਾਰ, ਬਲਦੇਵ ਰਾਜ, ਸਤੀਸ਼ ਕੁਮਾਰ, ਤਨੂੰ, ਬਲਜਿੰਦਰ ਕੌਰ, ਰੁਪਿੰਦਰ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਪ੍ਰਭਾਤ ਕਿਰਨ, ਸੰਦੀਪ ਕੁਮਾਰੀ, ਸਖਵਿੰਦਰ ਸਿੰਘ, ਕਿਰਨ ਕੁਮਾਰ, ਡਾ. ਸੁਖਜੀਤ ਸਿੰਘ, ਜਗਦੀਸ਼ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਜੈਅੰਤੀ ਮੌਕੇ ਕਰਵਾਇਆ ਸਮਾਗਮ ਅਗਲੀ ਖ਼ਬਰ ਸੇਂਟ ਸੋਲਜਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਵੰਡਰਲੈਂਡ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।