04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕੁਰੱਪਸ਼ਨ ਇਨਫਰਮੇਸ਼ਨ ਟੀਮ ਦੀ ਸੀ. ਆਈ. ਏ. ਸਟਾਫ ਨਾਲ ਮੀਟਿੰਗ

ਅਜੀਤ ਡੈਸਕ 03-05-2026
ਬੰਗਾ, 2 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁਰੱਪਸ਼ਨ ਇਨਫਰਮੇਸ਼ਨ ਟੀਮ ਦੇ ਨੈਸ਼ਨਲ ਕਨਵੀਨਰ ਐਡਵੋਕੇਟ ਡਾ. ਗੌਰਵ ਅਰੋੜਾ ਐਕਸ. ਪੀ. ਬੀ. ਆਈ. ਅਫਸਰ ਤੇ ਵਾਈਸ ਪ੍ਰਧਾਨ ਪੰਜਾਬ ਜਸਵੀਰ ਕਲੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਦੋਆਬਾ ਜ਼ੋਨ ਦੇ ਪ੍ਰਧਾਨ ਹਰਨੇਕ ਸਿੰਘ ਦੋਸਾਂਝ ਦੀ ਰਹਿਨੁਮਾਈ ਹੇਠ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਕੁਲਦੀਪ ਰਾਮ ਦੀ ਅਗਵਾਈ ਵਿਚ ਸਮੁੱਚੀ ਲੀਡਰਸ਼ਿਪ ਵਲੋਂ ਸੀ. ਆਈ. ਏ. ਪੁਲਿਸ ਸਟਾਫ਼ ਦੇ ਇੰਚਾਰਜ ਨੀਰਜ਼ ਚੌਧਰੀ ਨਾਲ ਮੁਲਾਕਾਤ ਕਰਦਿਆਂ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ | ਚੌਧਰੀ ਨੇ ਕਿਹਾ ਇਕੱਲੀ ਪੁਲਿਸ ਮਾੜੇ ਅਨਸਰਾਂ ਨੂੰ ਨੱਥ ਨਹੀਂ ਪਾ ਸਕਦੀ ਜਦੋਂ ਤੱਕ ਸਾਰਾ ਸਮਾਜ ਪੁਲਿਸ ਦਾ ਸਹਿਯੋਗ ਨਹੀਂ ਕਰਦਾ | ਉਨ੍ਹਾਂ ਕਿਹਾ ਚਾਹੇ ਨਸ਼ੇ ਦਾ ਕੋਈ ਮਸਲਾ ਹੋਵੇ ਭਾਵੇਂ ਕਿਸੇ ਸਮੱਗਲਰ ਵਿਰੁੱਧ ਕਾਰਵਾਈ ਕਰਨੀ ਹੋਵੇ ਸਮੁੱਚੇ ਸਮਾਜ ਦੇ ਸਹਿਯੋਗ ਦੀ ਭਰਪੂਰ ਲੋੜ ਹੈ | ਫਿਰ ਹੀ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕਦੀ ਹੈ | ਉਹਨਾਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਸਾਨੂੰ ਜਾਣਕਾਰੀ ਦਿਓ ਅਸੀਂ ਤੁਰੰਤ ਕਾਰਵਾਈ ਕਰਾਂਗੇ | ਇਸ ਮੌਕੇ ਟੀਮ ਵਲੋਂ ਨੀਰਜ਼ ਚੌਧਰੀ ਨੂੰ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਤੇ ਸਨਮਾਨ ਕੀਤਾ | ਇਸ ਮੌਕੇ ਟੀਮ ਦੇ ਨੁਮਾਇੰਦਿਆਂ 'ਚ ਪ੍ਰਧਾਨ ਕੁਲਦੀਪ ਰਾਮ, ਸੀ. ਮੀਤ. ਪ੍ਰਧਾਨ ਚਰਨਜੀਤ, ਨਰਿੰਦਰ ਪਾਲ ਐਕਟਿਵ ਮੈਂਬਰ ਤੇ ਦਿਲਬਾਗ ਰਾਏ ਸਾਬਕਾ ਸਰਪੰਚ ਪਿੰਡ ਕਰਿਆਮ ਹਾਜ਼ਰ ਸਨ |
ਪਿਛਲੀ ਖ਼ਬਰ ਸੂਰਾਪੁਰ ਤੋਂ ਅੰਮਿ੍ਤਸਰ ਲਈ ਕਰਨਵੀਰ ਕਟਾਰੀਆ ਨੇ ਕੀਤੀ ਫ਼੍ਰੀ ਬੱਸ ਯਾਤਰਾ ਰਵਾਨਾ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਕਾਨੂੰਨੀ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।