22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਕੈਨੇਡਾ ਵਿਖੇ ਜਨਮ ਉਤਸਵ ਨੂੰ ਸਮਰਪਿਤ ਸਮਾਗਮ ਸ਼ਰਧਾ ਸਹਿਤ ਕਰਵਾਇਆ

ਅਜੀਤ ਡੈਸਕ 05-05-2026
ਬਲਾਚੌਰ, 4 ਮਈ (ਨਰੇਸ਼ ਧੌਲ)-ਸਤਿਗੁਰ ਗੰਗਾ ਨੰਦ ਮਹਾਰਾਜ ਤੇ ਅਚਾਰਿਆ ਗਰੀਬ ਦਾਸ ਮਹਾਰਾਜ ਦੇ ਜਨਮ ਉਤਸਵ ਨੂੰ ਸਮਰਪਿਤ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਟੋਰਾਂਟੋ ਕੈਨੇਡਾ ਵਿਖੇ ਸ਼ਰਧਾ ਸਹਿਤ ਕਰਵਾਇਆ | ਮੁੱਖ ਸੇਵਾਦਾਰ ਨਰਾਇਣ ਚੌਹਾਨ ਤੇ ਭਗਤ ਚਰਨਜੀਤ ਭਾਟੀਆ ਆਦੋਆਣਾ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸੰਧਿਆ ਆਰਤੀ ਉਪਰੰਤ ਸੰਗਤਾਂ ਵਲੋਂ ਰਸ ਭਿੰਨਾ ਕੀਰਤਨ ਕੀਤਾ | ਸਮਾਗਮ ਦੌਰਾਨ ਬਹੁ ਗਿਣਤੀ ਸੰਗਤਾਂ ਨੇ ਨਤਮਸਤਕ ਹੋ ਕੇ ਜਿਥੇ ਸਤਿਗੁਰਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਗੁਰੂਆਂ ਦੇ ਦੱਸੇ ਹੋਏ ਮਾਰਗ 'ਤੇ ਚੱਲਣ ਦਾ ਵੀ ਪ੍ਰਣ ਕੀਤਾ | ਸੰਗਤਾਂ ਨੂੰ ਗੁਰੂ ਦਾ ਲੰਗਰ ਅਤੁੱਟ ਵਰਤਾਇਆ | ਇਸ ਮੌਕੇ ਮੁੱਖ ਸੇਵਾਦਾਰ ਨਰਾਇਣ ਚੌਹਾਨ, ਭਗਤ ਚਰਨਜੀਤ ਭਾਟੀਆ, ਸੋਹਣ ਲਾਲ ਚੌਹਾਨ, ਗੁਰਨਾਮ ਚੌਹਾਨ, ਜਗਦੀਸ਼ ਚੌਹਾਨ, ਲਾਲ ਚੌਹਾਨ, ਸੰਨੀ ਕਟਾਰੀਆ, ਨਰਿੰਦਰ ਕਟਾਰੀਆ, ਮੋਹਿਤ ਭਾਟੀਆ, ਨੰਦ ਲਾਲ ਭਾਟੀਆ ਆਦੋਆਣਾ, ਅਰੁਣ ਭੂੰਬਲਾ, ਅਜੇ ਮੀਲੂ, ਸਾਂਗਰ ਥੋਪੀਆ, ਹਿੱਤਨ ਮੰਗੂਪੁਰ, ਦਸਮੇਸ਼ ਉਧਨਵਾਲ, ਸੁਖਵਿੰਦਰ ਕਨੈਲ, ਸਚਿਨ ਗਰਗ, ਸੁਖਦੀਪ ਰੂਪਾ, ਜਤਿੰਦਰ ਕੁਮਾਰ, ਜੁਗਲ ਕਿਸ਼ੋਰ, ਵਿੱਕੀ ਚੌਹਾਨ, ਸਾਹਿਲ ਚੌਧਰੀ, ਅੱਛਰ ਚੌਹਾਨ, ਵਿਵੇਕ ਖੇਪੜ ਤੇ ਬਹੁ ਗਿਣਤੀ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਮਿਲੇਨੀਅਮ ਵਰਲਡ ਸਕੂਲ ਕੈਰੋਂ ਦੇ ਵਿਦਿਆਰਥੀਆਂ ਨੇ ਸਕੇਟਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤੀਆਂ ਪੁਜ਼ੀਸ਼ਨਾਂ <br/> ਅਗਲੀ ਖ਼ਬਰ ਰਾਹੋਂ 'ਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਮੌਕੇ ਵਿਸ਼ਾਲ ਸਤਿਸੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।