01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਗੁਰਦੁਆਰਾ ਦੂਖ ਨਿਵਾਰਨ ਨਾਭ ਕੰਵਲ ਰਾਜਾ ਸਾਹਿਬ ਝਿੰਗੜਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 11-05-2026
ਔੜ/ ਝਿੰਗੜਾਂ, 10 ਮਈ (ਕੁਲਦੀਪ ਸਿੰਘ ਝਿੰਗੜ)-ਵਿਧਾਨ ਸਭਾ ਹਲਕਾ ਬੰਗਾ ਦੇ ਅਧੀਨ ਪੈਂਦੇ ਇਤਿਹਾਸਕ ਪਿੰਡ ਝਿੰਗੜਾਂ ਦੇ ਗੁਰਦੁਆਰਾ ਦੂਖ ਨਿਵਾਰਨ ਨਾਭ ਕੰਵਲ ਰਾਜਾ ਸਾਹਿਬ ਵਿਖੇ ਪ੍ਰਬੰਧਕਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ | ਰੱਖੇ ਗਏ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਤੋਂ ਇਲਾਵਾ ਨਾਮਵਰ ਗਾਇਕ ਬਲਵੀਰ ਲਹਿਰੀ ਐਂਡ ਪਾਰਟੀ ਵਲੋਂ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਜੀਵਨ ਜੀਵਨ ਸੰਬੰਧੀ ਰਚਨਾਵਾਂ ਪੇਸ਼ ਕਰਕੇ ਆਪਣੀ ਹਾਜ਼ਰੀ ਲਗਵਾਈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਰਣਜੀਤ ਸਿੰਘ ਝਿੰਗੜ ਨੇ ਧਾਰਮਿਕ ਸਮਾਗਮ ਵਿਚ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਸਾਥੀ ਪ੍ਰਬੰਧਕਾਂ ਨਾਲ ਗਾਇਕ ਬਲਵੀਰ ਨੂੰ ਸਨਮਾਨਿਤ ਕੀਤਾ | ਉਥੇ ਹੈੱਡ ਗ੍ਰੰਥੀ ਬੁੱਧ ਵਲੋਂ ਜਨਰਲ ਸਕੱਤਰ ਜਥੇਦਾਰ ਰਣਜੀਤ ਸਿੰਘ ਝਿੰਗੜ ਤੇ ਤੀਰਥ ਸਿੰਘ ਸ਼ੇਰਗਿੱਲ ਜਰਮਨ ਨੂੰ ਵੀ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਸੋਢੀ ਸਿੰਘ ਸ਼ੇਰਗਿੱਲ ਯੂ. ਕੇ,, ਸੋਢੀ ਸਿੰਘ ਸ਼ੇਰਗਿੱਲ, ਸਤਨਾਮ ਸਿੰਘ ਸ਼ੇਰਗਿੱਲ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਬਲਦੇਵ ਸਿੰਘ ਔਜਲਾ, ਬਿਸ਼ਨ ਝਿੰਗੜ, ਪਰਮਜੀਤ ਸਿੰਘ ਗਰੇਵਾਲ, ਬਹਾਦਰ ਸਿੰਘ ਮਹਿਮੀ, ਤੀਰਥ ਸਿੰਘ ਸ਼ੇਰਗਿੱਲ ਜਰਮਨ, ਮਹਿਤਾਬ ਸਿੰਘ, ਪ੍ਰਦੀਪ ਸਿੰਘ ਬਾਸੀ, ਮਾਨਵ ਸਿੰਘ ਸੰਘਾ, ਮਨਰਾਜ ਸਿੰਘ ਸ਼ੇਰਗਿੱਲ, ਪੰਮਲ ਸਿੰਘ ਹੇਅਰ, ਸੰਦੀਪ ਸਿੰਘ ਸ਼ੇਰਗਿੱਲ, ਬਲਵਿੰਦਰ ਸਿੰਘ, ਲੱਖਾਂ ਸਿੰਘ, ਗੁਰਮੁੱਖ ਸਿੰਘ, ਅਵਤਾਰ ਸਿੰਘ, ਸੋਹਣ ਸਿੰਘ ਕਲਸੀ, ਲਛਮਣ ਸਿੰਘ ਕਲਸੀ, ਕੁਲਦੀਪ ਸਿੰਘ ਰੱਲ੍ਹ, ਗੁਰਮੇਲ ਰਾਮ ਇਟਲੀ, ਬਲਿਹਾਰ ਸਿੰਘ, ਜਸਕਰਨ ਸਿੰਘ ਸ਼ੇਰਗਿੱਲ, ਮੁਖਤਿਆਰ ਸਿੰਘ, ਨੰਬਰਦਾਰ ਸਰਬਣ ਸਿੰਘ ਤੇ ਗੁਰਮੀਤ ਸਿੰਘ ਸ਼ੇਰਗਿੱਲ, ਸਤਨਾਮ ਰਾਮ, ਤੀਰਥ ਸਿੰਘ ਸ਼ੇਰਗਿੱਲ, ਛੱਬੀ ਸ਼ੇਰਗਿੱਲ, ਹਰਵੀਰ ਸਿੰਘ, ਜੌਡੀਅਰ, ਗੋਪੀ, ਦਵਿੰਦਰ ਪਾਲ, ਸੁਰਿੰਦਰ ਸਿੰਘ, ਮਨਦੀਪ ਸਿੰਘ, ਕਸ਼ਮੀਰ ਸਿੰਘ, ਬਿੰਦਾ ਸ਼ੇਰਗਿੱਲ, ਤਲਵਣ ਸਿੰਘ, ਜੋਗਿੰਦਰ ਸਿੰਘ, ਕਾਲਾ, ਰਾਮ ਲਾਲ ਆਦਿ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਕਟਾਰੀਆਂ ਦਾਣਾ ਮੰਡੀ 'ਚੋਂ ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀਏ ਤੇ ਮਜ਼ਦੂਰਾਂ ਵਲੋਂ ਚੱਕਾ ਜਾਮ ਕਰਨ ਦੀ ਚਿਤਾਵਨੀ-ਦਿ... ਅਗਲੀ ਖ਼ਬਰ ਬਲਾਕ ਸੜੋਆ ਦੇ ਬਿਨਾਂ ਸਾਇੰਸ ਤੇ ਕਾਮਰਸ ਤੇ ਬਿਨਾਂ ਪਿ੍ੰਸੀਪਲਾਂ ਤੋਂ ਚੱਲ ਰਹੇ ਹਨ 6 ਸੈਕੰਡਰੀ ਸਕੂਲ ਸਿੱਖਿਆ ਦਾ ਦੀਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।