01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬਲਾਕ ਸੜੋਆ ਦੇ ਬਿਨਾਂ ਸਾਇੰਸ ਤੇ ਕਾਮਰਸ ਤੇ ਬਿਨਾਂ ਪਿ੍ੰਸੀਪਲਾਂ ਤੋਂ ਚੱਲ ਰਹੇ ਹਨ 6 ਸੈਕੰਡਰੀ ਸਕੂਲ ਸਿੱਖਿਆ ਦਾ ਦੀਵਾ ਖ਼ੁਦ ਹੋ ਰਿਹਾ ਹਨੇਰੇ ਦਾ ਸ਼ਿਕਾਰ ਬਣਿਆਂ ਚਰਚਾਂ ਦਾ ਵਿਸ਼ਾ

ਅਜੀਤ ਡੈਸਕ 11-05-2026
ਟੱਪਰੀਆਂ ਖ਼ੁਰਦ, 10 ਮਈ (ਬੂਥਗੜ੍ਹੀਆ)-ਪੰਜਾਬ ਸਰਕਾਰ ਵਲੋਂ ਭਲੇ ਹੀ ਪੰਜਾਬ ਸੂਬੇ ਦੇ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਉੱਚ ਦਰਜੇ 'ਤੇ ਲੈ ਕੇ ਜਾਣ ਦੇ ਯਤਨ ਕਰਨ ਦੇ ਨਾਲ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿਚ ਦਾਖਲਾ ਕਰਵਾਉਣ ਦਾ ਅਖ਼ਬਾਰਾਂ ਦੇ ਇਸ਼ਤਿਹਾਰਾਂ, ਪਿੰਡਾਂ 'ਚ ਜਾਗਰੂਕ ਰੈਲੀਆਂ ਰਾਹੀਂ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਵਿਧਾਨ ਸਭਾ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡਾਂ ਦੀ ਹੱਦ ਦੇ ਅੰਦਰ ਪੈਂਦੇ 6 ਸਰਕਾਰੀ ਸੈਕੰਡਰੀ ਸਕੂਲ ਚੱਲ ਰਹੇ ਹਨ, ਜਿਨ੍ਹਾਂ 'ਚ ਸਰਕਾਰੀ ਸੈਕੰਡਰੀ ਸਕੂਲ ਮਾਲੇਵਾਲ, ਸੜੋਆ, ਬਕਾਪੁਰ, ਸਾਹਿਬਾ, ਬਛੋੜੀ, ਭੱਦੀ ਜੋ ਕਿ ਬਿਨ੍ਹਾਂ ਪਿ੍ੰਸੀਪਲ ਤੇ ਬਿਨ੍ਹਾਂ ਸਾਇੰਸ ਤੇ ਕਮਾਂਰਸ ਦੇ ਵਿਸ਼ਿਆਂ ਤੋਂ ਚੱਲ ਰਹੇ ਹਨ | ਗੌਰਤਲਬ ਹੈ ਕਿ ਬਲਾਕ ਸੜੋਆ ਪਿੰਡ ਦੇ ਸਰਕਾਰੀ ਸੈਕੰਡਰੀ ਸਕੂਲ 'ਚ ਨਾਮ-ਮਾਤਰ ਦੋ ਸਾਇੰਸ ਵਿਸ਼ੇ ਦੇ ਲੈਕਚਰਾਰ ਹਨ | ਬਲਾਕ ਸੜੋਆ ਦੇ ਸਰਕਾਰੀ ਸਕੂਲਾਂ 'ਚ ਸਾਇੰਸ ਤੇ ਕਮਾਂਰਸ ਦਾ ਵਿਸ਼ਾ ਨਾ ਹੋਣ ਦੇ ਕਾਰਨ ਬੱਚਿਆਂ ਨੂੰ ਦਸਵੀਂ ਕਲਾਸ ਤੋਂ ਬਾਅਦ ਚੰਗੇ ਨੰਬਰ ਹਾਸਿਲ ਕਰਕੇ ਬਾਹਰ ਸ਼ਹਿਰ 'ਚ ਪ੍ਰਾਈਵੇਟ ਸਕੂਲ ਤੋਂ ਮਹਿੰਗੇ ਭਾਅ ਦੇ ਨਾਲ ਸਿੱਖਿਆ ਹਾਸਿਲ ਕਰਨੀ ਪੈ ਰਹੀ ਹੈ, ਜਿਸ ਦੇ ਸਦਕਾ ਗ਼ਰੀਬ ਪਰਿਵਾਰ ਦੇ ਵਿਦਿਆਰਥੀ ਖ਼ਾਸ ਕਰਕੇ ਪ੍ਰਾਈਵੇਟ ਸਕੂਲਾਂ ਦੀ ਮਹਿੰਗੀ ਭਾਅ ਦੀ ਸਿੱਖਿਆ ਦੇ ਨਾਲ ਪਿੰਡਾਂ ਦੀਆਂ ਬੱਚੀਆਂ ਸਿੱਖਿਆ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ ਪਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਸਿੱਖਿਆ ਦੀ ਇਸ ਨੀਤੀ ਦੇ ਪ੍ਰਤਿ ਕੋਈ ਧਿਆਨ ਨਹੀਂ ਹੈ | ਪਿੰਡਾਂ ਦੇ ਲੋਕਾਂ ਦੀ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਹੈ ਕਿ ਪਿੰਡਾਂ ਦੇ ਅੰਦਰ ਸਕੂਲਾਂ 'ਚ ਸਾਇੰਸ ਤੇ ਕਾਮਰਸ ਦੇ ਵਿਸ਼ਿਆਂ ਨੂੰ ਸ਼ੁਰੂ ਕੀਤਾ ਜਾਵੇ, ਜਿਸ ਦੇ ਸਦਕਾ ਬੱਚੇ ਦਸਵੀਂ ਤੋਂ ਬਾਅਦ ਮੁੜ ਆਪਣੇ ਹੀ ਸਕੂਲਾਂ ਵਿਚ ਮੁੱਢਲੀ ਸਿੱਖਿਆ ਹਾਸਿਲ ਕਰ ਸਕਣ ਤੇ ਆਉਣ ਵਾਲੇ ਸੈਸ਼ਨ ਦੇ ਦੌਰਾਨ ਪਿੰਡਾਂ ਦੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖਿਲ ਕਰਵਾ ਸਕਣ | ਗੌਰਤਲਬ ਹੈ ਕਿ ਸਕੂਲਾਂ ਦੇ ਵਿਚ ਪਿ੍ੰਸੀਪਲ ਨਾ ਹੋਣ ਦੇ ਕਾਰਨ ਸਕੂਲਾਂ ਦੇ ਅਧਿਆਪਕਾਂ ਨੂੰ ਆਪਣੀ ਤਨਖ਼ਾਹ ਬਲਾਕ ਬਲਾਚੌਰ ਦੇ ਸਕੂਲਾਂ ਦੇ ਪਾਵਰ ਪਿ੍ੰਸੀਪਲਾਂ ਤੋਂ ਪਾਸ ਕਰਵਾਉਣ ਲਈ ਹਰ ਮਹੀਨੇ ਭੇਜਣੀਆਂ ਪੈਂਦੀਆਂ ਹਨ, ਜਿਸ ਦੇ ਸਦਕਾ ਉਹ ਆਪਣੀ ਤਨਖ਼ਾਹ ਹਾਸਿਲ ਕਰਦੇ ਹਨ |
ਪਿਛਲੀ ਖ਼ਬਰ ਗੁਰਦੁਆਰਾ ਦੂਖ ਨਿਵਾਰਨ ਨਾਭ ਕੰਵਲ ਰਾਜਾ ਸਾਹਿਬ ਝਿੰਗੜਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਗੜ੍ਹੀ ਕਾਨੂੰਗੋ ਤੋਂ ਖ਼ਾਨਪੁਰ ਕੁੱਲੇਵਾਲ ਸੜਕ ਦੀ ਖਸਤਾ ਹਾਲਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।