07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜ਼ਿਲੇ੍ਹ 'ਚ ਕੰਪਾਊਾਡਿੰਗ ਫ਼ੀਸ ਨਾ ਭਰਨ 'ਤੇ 152 ਵਾਹਨ ਬਲੈਕਲਿਸਟਡ

ਅਜੀਤ ਡੈਸਕ 12-05-2026
ਨਵਾਂਸ਼ਹਿਰ, 11 ਮਈ (ਜਸਬੀਰ ਸਿੰਘ ਨੂਰਪੁਰ)-ਸੀ. ਡਬਲਿਊ. ਪੀ-ਪੀ. ਆਈ. ਐਲ. ਨੰਬਰ 291 ਆਫ਼ 2025 ਰਵਿੰਦਰ ਕਟਾਰੀਆ ਬਨਾਮ ਪੰਜਾਬ ਰਾਜ ਤੋਂ ਪੈਦਾ ਹੋਏ ਸੀ. ਓ. ਸੀ. ਪੀ. ਨੰਬਰ 640 ਆਫ਼ 2025 ਵਿੱਚ ਦਿੱਤੇ ਗਏ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ, ਖੇਤਰੀ ਆਵਾਜਾਈ ਅਥਾਰਿਟੀ (ਆਰ. ਟੀ. ਏ.), ਐਸ. ਬੀ. ਐਸ. ਨਗਰ ਨੇ 152 ਵਾਹਨਾਂ ਨੂੰ ਬਲੈਕਲਿਸਟਡ ਕਰ ਦਿੱਤਾ ਹੈ, ਜਿਨ੍ਹਾਂ ਦੇ ਮਾਲਕਾਂ ਨੇ ਚਲਾਨ ਜਾਰੀ ਹੋਣ ਦੇ ਬਾਵਜੂਦ ਕੰਪਾਊਾਡਿੰਗ ਫ਼ੀਸ ਜਮ੍ਹਾ ਨਹੀਂ ਕਰਵਾਈ | ਜਾਣਕਾਰੀ ਸਾਂਝੀ ਕਰਦਿਆਂ ਖੇਤਰੀ ਆਵਾਜਾਈ ਅਥਾਰਿਟੀ ਇੰਦਰਪਾਲ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਤੇ ਆਵਾਜਾਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਚੱਲ ਰਹੀ ਇਨਫੋਰਸਮੈਂਟ ਪ੍ਰਕਿਰਿਆ ਦੇ ਹਿੱਸੇ ਵਜੋਂ ਬਕਾਇਆ ਵਸੂਲੀ ਦੇ ਮਾਮਲਿਆਂ ਤਹਿਤ ਇਨ੍ਹਾਂ ਵਾਹਨਾਂ ਨੂੰ ਬਲੈਕਲਿਸਟਡ ਘੋਸ਼ਿਤ ਕੀਤਾ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਆਰ. ਟੀ. ਏ. ਦਫ਼ਤਰ ਨੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਨੂੰ ਬਲੈਕਲਿਸਟੇਡ ਵਾਹਨਾਂ ਦੀ ਪੂਰੀ ਸੂਚੀ ਸਮੇਤ ਪੱਤਰ ਲਿਖ ਕੇ ਮੋਟਰ ਵਹੀਕਲਜ਼ ਐਕਟ ਅਤੇ ਕੇਂਦਰੀ ਮੋਟਰ ਵਹੀਕਲਜ਼ ਨਿਯਮਾਂ (ਸੀ.ਐਮ.ਵੀ.ਆਰ.) ਦੇ ਪ੍ਰਬੰਧਾਂ ਤਹਿਤ ਇਨ੍ਹਾਂ ਵਾਹਨਾਂ ਨੂੰ ਜ਼ਬਤ ਕਰਨ ਲਈ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਚਲਾਉਣ ਦੀ ਬੇਨਤੀ ਕੀਤੀ ਹੈ | ਆਰ. ਟੀ. ਏ. ਨੇ ਕਿਹਾ ਕਿ ਬਲੈਕਲਿਸਟੇਡ ਵਾਹਨਾਂ ਅਤੇ ਬਕਾਇਆ ਵਸੂਲੀ ਡਿਫਾਲਟਰਾਂ ਦਾ ਵੇਰਵਾ ਵਾਲੇ ਜਨਤਕ ਨੋਟਿਸ ਆਰ. ਟੀ. ਓ. ਦਫ਼ਤਰ, ਬੱਸ ਅੱਡਾ, ਐਸ. ਡੀ. ਐਮ. ਦਫ਼ਤਰ, ਤਹਿਸੀਲ ਕੰਪਲੈਕਸ ਤੇ ਹੋਰ ਪ੍ਰਮੁੱਖ ਸਥਾਨਾਂ 'ਤੇ ਲਗਾ ਦਿੱਤੇ ਗਏ ਹਨ ਤਾਂ ਜੋ ਵਾਹਨ ਮਾਲਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ | ਉਨ੍ਹਾਂ ਵਾਹਨ ਮਾਲਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਬਕਾਇਆ ਰਕਮ ਜਲਦੀ ਤੋਂ ਜਲਦੀ ਜਮ੍ਹਾ ਕਰਵਾ ਦੇਣ ਤਾਂ ਜੋ ਇਨਫੋਰਸਮੈਂਟ ਮੁਹਿੰਮ ਦੌਰਾਨ ਸਖ਼ਤ ਕਾਨੂੰਨੀ ਕਾਰਵਾਈ ਤੇ ਵਾਹਨਾਂ ਦੀ ਜ਼ਬਤੀ ਤੋਂ ਬਚਿਆ ਜਾ ਸਕੇ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਸੜੋਆ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਅਗਲੀ ਖ਼ਬਰ ਨਗਰ ਕੌਂਸਲ ਨਵਾਂਸ਼ਹਿਰ ਦੇ ਕਰਮਚਾਰੀਆਂ ਵਲੋਂ ਹੜਤਾਲ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।