07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਸੜੋਆ ਵਿਖੇ ਨਸ਼ਾ ਵਿਰੋਧੀ ਸੈਮੀਨਾਰ

ਅਜੀਤ ਡੈਸਕ 12-05-2026
ਸੜੋਆ, 11 ਮਈ (ਹਰਮੇਲ ਸਹੂੰਗੜਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿਸਟਰ 295, ਬਲਾਕ ਸੜੋਆ ਦੀ ਮਾਸਿਕ ਮੀਟਿੰਗ ਬਲਾਕ ਪ੍ਰਧਾਨ ਬਲਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਮਾਜਿਕ ਬੁਰਾਈ ਨਸ਼ਿਆਂ ਖ਼ਿਲਾਫ਼ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ, ਜਿਸ ਵਿਚ ਪੁਲਿਸ ਚੌਕੀ ਸੜੋਆ ਦੇ ਇੰਚਾਰਜ ਏ. ਐਸ. ਆਈ. ਗਗਨਦੀਪ ਸਿੰਘ ਤੇ ਹੈੱਡ ਕਾਂਸਟੇਬਲ ਜਗਦੀਪ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਏ. ਐਸ. ਆਈ. ਗਗਨਦੀਪ ਸਿੰਘ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਚਨਬੱਧ ਹੈ, ਪਰ ਇਸ ਚੇਨ ਨੂੰ ਤੋੜਨ ਲਈ ਡਾਕਟਰਾਂ ਅਤੇ ਪਿੰਡ ਵਾਸੀਆਂ ਦਾ ਸਹਿਯੋਗ ਅਤਿ ਲੋੜੀਂਦਾ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਦੇਣ ਵਾਲੇ ਦਾ ਨਾਂਅ ਤੇ ਪਤਾ ਬਿਲਕੁਲ ਗੁਪਤ ਰੱਖਿਆ ਜਾਵੇਗਾ | ਨਸ਼ਾ ਤਸਕਰਾਂ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਕਿ ਉਹ ਜਾਂ ਤਾਂ ਨਸ਼ਾ ਵੇਚਣਾ ਛੱਡ ਦੇਣ ਜਾਂ ਫਿਰ ਜੇਲ੍ਹ ਜਾਣ ਲਈ ਤਿਆਰ ਰਹਿਣ | ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੈਲਥ ਵਿੰਗ ਡਾਕਟਰ ਸ਼ਾਂਤੀ ਬਸੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਕਿਹਾ ਕਿ ਮੁਸ਼ਕਿਲ ਸਮੇਂ 'ਚ ਯੂਨੀਅਨ ਦਾ ਏਕਾ ਹੀ ਵੱਡੀਆਂ ਸਮੱਸਿਆਵਾਂ ਦਾ ਹੱਲ ਕੱਢਦਾ ਹੈ | ਇਸ ਦੌਰਾਨ ਪੰਜਾਬ ਦੇ ਸੂਬਾ ਉਪ ਪ੍ਰਧਾਨ ਡਾ. ਦਿਲਦਾਰ ਸਿੰਘ ਚਾਹਲ ਵਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਸਲਾਨਾ ਕੈਲੰਡਰ ਵੀ ਜਾਰੀ ਕੀਤਾ | ਇਸ ਮੌਕੇ ਡਾ. ਤਜਿੰਦਰ ਸਿੰਘ ਜੋਤ ਪ੍ਰਧਾਨ ਬਲਾਚੌਰ, ਦਵਿੰਦਰ (ਦੀਪ) ਬਲਾਚੌਰੀਆ, ਡਾ. ਦਾਰਾ ਸਿੰਘ ਤੇ ਡਾ. ਪ੍ਰਸ਼ੋਤਮ ਜ਼ਿਲ੍ਹਾ ਕਮੇਟੀ ਮੈਂਬਰ ਲਛਮਣ ਦਾਸ ਚੇਅਰਮੈਨ, ਡਾ. ਜੁਝਾਰ ਸਿੰਘ, ਉਪ ਪ੍ਰਧਾਨ ਬਲਵੀਰ ਮਾਹੀ ਜਨਰਲ ਸਕੱਤਰ ਬਗੀਚਾ ਸਿੰਘ, ਜਸਵੀਰ ਸਿੰਘ ਕੈਸ਼ੀਅਰ ਤੇ ਡਾ. ਸੁਨੀਲ ਕੁਮਾਰ |
ਪਿਛਲੀ ਖ਼ਬਰ ਟਿੱਪਰ ਨੂੰ ਓਵਰਟੇਕ ਕਰਦੀ ਕਾਰ ਅੱਗੇ ਤੋਂ ਆ ਰਹੀ ਕਾਰ 'ਚ ਵੱਜੀ ਦੋਵੇਂ ਕਾਰਾਂ ਟਿੱਪਰ ਨਾਲ ਟਕਰਾਈਆਂ ਇਕ ਮੋਟਰਸਾਈਕਲ... ਅਗਲੀ ਖ਼ਬਰ ਜ਼ਿਲੇ੍ਹ 'ਚ ਕੰਪਾਊਾਡਿੰਗ ਫ਼ੀਸ ਨਾ ਭਰਨ 'ਤੇ 152 ਵਾਹਨ ਬਲੈਕਲਿਸਟਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।