07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਟਿੱਪਰ ਨੂੰ ਓਵਰਟੇਕ ਕਰਦੀ ਕਾਰ ਅੱਗੇ ਤੋਂ ਆ ਰਹੀ ਕਾਰ 'ਚ ਵੱਜੀ ਦੋਵੇਂ ਕਾਰਾਂ ਟਿੱਪਰ ਨਾਲ ਟਕਰਾਈਆਂ ਇਕ ਮੋਟਰਸਾਈਕਲ ਵੀ ਆਇਆ ਲਪੇਟ 'ਚ

ਅਜੀਤ ਡੈਸਕ 12-05-2026
ਮਜਾਰੀ/ਸਾਹਿਬਾ, 11 ਮਈ (ਨਿਰਮਲਜੀਤ ਸਿੰਘ ਚਾਹਲ)-ਬੀਤੀ ਸ਼ਾਮ ਰਾਜ ਮਾਰਗ 'ਤੇ ਪਿੰਡ ਬਕਾਪੁਰ ਲਾਗੇ ਗੜ੍ਹਸ਼ੰਕਰ ਵੱਲ ਜਾ ਰਹੇ ਟਿੱਪਰ ਨੂੰ ਓਵਰਟੇਕ ਕਰਦੀ ਕਾਰ ਸਾਹਮਣੇ ਤੋਂ ਆ ਰਹੀ ਕਾਰ ਵਿਚ ਵੱਜਣ ਕਾਰਨ ਦੋਵੇਂ ਕਾਰਾਂ ਟਿੱਪਰ ਦੇ ਅਗਲੇ ਹਿੱਸੇ ਨਾਲ ਟਕਰਾਅ ਕੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ | ਇਨ੍ਹਾਂ ਦੀ ਲਪੇਟ 'ਚ ਆਉਣ ਕਾਰਨ ਇਕ ਮੋਟਰਸਾਈਕਲ ਅੱਗੇ ਤੋਂ ਨੁਕਸਾਨਿਆਂ ਗਿਆ ਤੇ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ | ਮੌਕੇ 'ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲੋਕਾਂ ਨੇ ਦੱਸਿਆ ਕਿ ਟਿੱਪਰ ਪੀ. ਬੀ 10 ਜੇ. ਵਾਈ 8675 ਗੜ੍ਹਸ਼ੰਕਰ ਵੱਲ ਜਾ ਰਿਹਾ ਸੀ | ਜਦੋਂ ਉੱਕਤ ਸਥਾਨ 'ਤੇ ਪਹੁੰਚਿਆ ਤਾਂ ਪਿੱਛੋਂ ਆ ਰਹੀ ਇਕ ਚਿੱਟੇ ਰੰਗ ਦੀ ਕਾਰ ਪੀ.ਬੀ 10 ਈ.ਜੀ 9332 ਜਿਸ ਨੂੰ ਸੁਰਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਪਿੰਡ ਬਕਾਪੁਰ ਗੁਰੂ ਚਲਾ ਰਿਹਾ ਸੀ | ਟਿੱਪਰ ਨੂੰ ਓਵਰਟੇਕ ਕਰਨ ਲੱਗਿਆ ਤਾਂ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਪੀ.ਬੀ 13 ਬੀ.ਬੀ 9944 ਜਿਸ ਨੂੰ ਹਰਜਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਪਿੰਡ ਮਜਾਰੀ ਚਲਾ ਰਿਹਾ ਸੀ, ਨਾਲ ਟਕਰਾਅ ਗਈ | ਕਾਰਾਂ ਦਾ ਸੰਤੁਲਨ ਵਿਗੜਨ ਕਾਰਨ ਦੋਵੇਂ ਕਾਰਾਂ ਟਿੱਪਰ ਦੇ ਅਗਲੇ ਹਿੱਸੇ ਨਾਲ ਜਾ ਟਕਰਾਈਆਂ ਤੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਪਰ ਖ਼ੁਸ਼ਕਿਸਮਤੀ ਨਾਲ ਟਿੱਪਰ ਦੀ ਸਪੀਡ ਹੋਲੀ ਹੋਣ ਕਾਰਨ ਦੋਵਾਂ ਕਾਰਾਂ ਦੇ ਚਾਲਕ ਤੇ ਨਾਲ ਬੈਠੀਆਂ ਸਵਾਰੀਆਂ ਦਾ ਵਾਲ-ਵਾਲ ਬਚਾਅ ਹੋ ਗਿਆ | ਇਨ੍ਹਾਂ ਕਾਰਾਂ ਦੀ ਲਪੇਟ 'ਚ ਇਕ ਮੋਟਰਸਾਈਕਲ ਵੀ ਆ ਗਿਆ, ਜਿਸ ਦਾ ਚਾਲਕ ਸੰਜੀਵ ਕੁਮਾਰ ਪੁੱਤਰ ਨੰਦ ਕਿਸ਼ੋਰ ਪਿੰਡ ਕਹੋਗੇ ਤਹਿ. ਚੁਰਾ ਜ਼ਿਲ੍ਹਾ ਚੰਬਾ ਹਿਮਾਚਲ ਪ੍ਰਦੇਸ਼ ਜੋ ਚੰਬੇ ਤੋਂ ਚੰਡੀਗੜ੍ਹ ਜਾ ਰਿਹਾ ਸੀ, ਗੰਭੀਰ ਜ਼ਖ਼ਮੀ ਹੋ ਗਿਆ | ਇਕੱਠੇ ਹੋਏ ਲੋਕਾਂ ਵਲੋਂ ਐਮਰਜੈਂਸੀ ਨੰਬਰ 112 'ਤੇ ਫ਼ੋਨ ਕਰਨ 'ਤੇ ਸੜਕ ਸੁਰੱਖਿਆ ਫੋਰਸ ਦੇ ਜਵਾਨ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਮੋਟਰਸਾਈਕਲ ਸਵਾਰ ਨੂੰ ਚੁੱਕ ਕੇ ਨੇੜਲੇ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਹਸਪਤਾਲ ਬਕਾਪੁਰ ਪਹੁੰਚਾਇਆ | ਥਾਣਾ ਸਦਰ ਬਲਾਚੌਰ ਵਲੋਂ ਪਹੁੰਚੀ ਪੁਲਿਸ ਪਾਰਟੀ ਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਬੀ. ਕੇ. ਯੂ. ਕਾਦੀਆਂ ਵਲੋਂ ਕੋਆਪ੍ਰੇਟਿਵ ਸੁਸਾਇਟੀਆਂ ਦੇ ਡੀ. ਐਮ. ਨੂੰ ਸੌਂਪਿਆ ਹੱਦ ਕਰਜ਼ਿਆਂ ਸੰਬੰਧੀ ਮੰਗ-ਪੱਤਰ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਸੜੋਆ ਵਿਖੇ ਨਸ਼ਾ ਵਿਰੋਧੀ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।