08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਰਾਜ ਮਾਰਗ ਦੇ ਕਿਨਾਰੇ ਟੁੱਟੀਆਂ ਪੁਲੀਆਂ ਦੀਆਂ ਕੰਧਾਂ ਬਣ ਸਕਦੀਆਂ ਕਿਸੇ ਵੱਡੇ ਹਾਦਸੇ ਦਾ ਕਾਰਨ

ਅਜੀਤ ਡੈਸਕ 12-05-2026
ਮਜਾਰੀ/ਸਾਹਿਬਾ, 11 ਮਈ (ਨਿਰਮਲਜੀਤ ਸਿੰਘ ਚਾਹਲ)-ਬਲਾਚੌਰ-ਗੜ੍ਹਸ਼ੰਕਰ ਰਾਜ ਮਾਰਗ 'ਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਬਣਾਈਆਂ ਪੁਲੀਆਂ 'ਚੋਂ ਕੁਝ ਪੁਲੀਆਂ ਦੀਆਂ ਕੰਧਾਂ ਸੜਕ ਦੇ ਨੇੜੇ ਹੋਣ ਕਾਰਨ ਵਾਹਨਾਂ ਦੇ ਟਕਰਾਉਣ ਕਾਰਨ ਟੁੱਟ ਚੁੱਕੀਆਂ ਹਨ, ਜਿਸ ਕਾਰਨ ਇਥੇ ਕਈ ਵਾਹਨਾਂ ਦੇ ਡਿੱਗਣ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਿਆ ਹੈ | ਟੁੱਟੀਆਂ ਪੁਲੀਆਂ ਦਾ ਵਾਹਨ ਚਾਲਕਾਂ ਨੂੰ ਨੇੜੇ ਆਉਣ 'ਤੇ ਹੀ ਪਤਾ ਲੱਗਦਾ ਹੈ | ਇਸ ਮਾਰਗ ਦੇ ਬਰਮ ਘਾਹ ਫੂਸ ਤੇ ਨੜਿ੍ਹਆਂ ਨਾਲ ਭਰੇ ਹੋਣ ਕਾਰਨ ਇਥੇ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਖਾਲਸਾ ਹਾਈ ਸਕੂਲ ਮਜਾਰੀ ਦੇ ਲਾਗੇ ਸੜਕ ਦੇ ਇਕ ਪਾਸੇ ਦੀ ਟੁੱਟੀ ਹੋਈ ਪੁੱਲੀ ਦੀ ਕੰਧ ਜੋ ਬਿਲਕੁਲ ਸੜਕ ਦੇ ਬਰਾਬਰ ਹੋ ਚੁੱਕੀ ਹੈ ਨਾਲ ਹੀ ਡੂੰਘਾ ਟੋਆ ਬਣਿਆ ਹੋਇਆ ਹੈ | ਇਥੇ ਲੱਗਿਆ ਸਾਈਨ ਬੋਰਡ ਵਿੰਗਾ ਹੋਇਆ ਪਿਆ ਹੈ, ਜੋ ਦੂਰ ਤੋਂ ਦਿਸਦਾ ਨਹੀਂ ਹੈ | ਇਥੇ ਕਈ ਵਾਹਨ ਹਾਦਸਾਗ੍ਰਸਤ ਹੋ ਚੁੱਕੇ ਹਨ | ਇਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ | ਇਸ ਮਾਰਗ 'ਤੇ ਗੁਰਦੁਆਰਾ ਨਾਨਕਸਰ ਮਜਾਰੀ ਦੇ ਨੇੜੇ ਪੁੱਲੀ ਦੀ ਚੜ੍ਹਦੇ ਪਾਸੇ ਦੀ ਇਕ ਕੰਧ ਟੁੱਟ ਕੇ ਡਿੱਗੀ ਹੋਈ ਹੈ | ਰੁੜਕੀ ਕਲਾਂ ਲਾਗੇ ਵੀ ਸੜਕ ਦੇ ਕਿਨਾਰੇ ਇਕ ਪੁੱਲੀ ਦੀਆਂ ਦੋਵੇਂ ਕੰਧਾਂ ਟੁੱਟ ਚੁੱਕੀਆਂ ਹਨ | ਇਨ੍ਹਾਂ ਟੁੱਟੀਆਂ ਪੁੱਲੀਆਂ ਵੱਲ੍ਹ ਪੀ. ਡਬਲਿਊ. ਡੀ. ਵਿਭਾਗ ਤੇ ਪ੍ਰਸਾਸ਼ਨ ਵਲੋਂ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ | ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਇਨ੍ਹਾਂ ਟੁੱਟੀਆਂ ਪੁੱਲੀਆਂ ਦੀਆਂ ਕੰਧਾਂ ਬਣਾ ਕੇ ਸਾਈਨ ਚਿੰਨ੍ਹ ਲਗਾਏ ਜਾਣ |
ਪਿਛਲੀ ਖ਼ਬਰ ਗਾਇਕ ਹਰਦੇਵ ਚਾਹਲ ਯੂ. ਕੇ. ਟੂਰ ਲਈ ਰਵਾਨਾ ਅਗਲੀ ਖ਼ਬਰ ਕੋਆਪ੍ਰੇਟਿਵ ਸੁਸਾਇਟੀਆਂ ਦੇ ਮੁਲਾਜ਼ਮਾਂ ਨੇ ਹਲਕਾ ਵਿਧਾਇਕ ਡਾ. ਸੁੱਖੀ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।