18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸ਼ਾਹਪੁਰ ਪੱਟੀ ਦਾ ਦੋ ਰੋਜ਼ਾ ਸਾਲਾਨਾ ਜੋੜ ਮੇਲਾ 21 ਤੋਂ

ਅਜੀਤ ਡੈਸਕ 14-05-2026
ਉਸਮਾਨਪੁਰ, 13 ਮਈ (ਮਝੂਰ)-ਪਿੰਡ ਸ਼ਾਹਪੁਰ ਪੱਟੀ ਸਥਿਤ ਪੰਜ ਪੀਰ ਗਿਆਰਵੀਂ ਵਾਲੀ ਸਰਕਾਰ ਦੇ ਦਰਬਾਰ 'ਤੇ ਸਲਾਨਾ ਦੋ ਰੋਜ਼ਾ ਜੋੜ ਮੇਲਾ ਸਮੂਹ ਸੰਗਤ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਦੇ ਨਾਲ 21 ਅਤੇ 22 ਮਈ ਨੂੰ ਕਰਵਾਇਆ ਜਾ ਰਿਹਾ ਹੈ | ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਚੈਅਰਮੈਨ ਅਤੇ ਸੇਵਾਦਾਰ ਗੱਦੀਨਸ਼ੀਨ ਸਾਈਾ ਬਲਦੇਵ ਸਿੰਘ ਸੈਣੀ ਨੇ ਦੱਸਿਆ ਕਿ 20 ਮਈ ਦਿਨ ਬੁੱਧਵਾਰ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ | 21 ਮਈ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਝੰਡਾ ਚੜਾਉਂਦੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਬੇੜੇ ਦੀ ਰਸਮ ਦੁਪਹਿਰ 3 ਵਜੇ ਕੀਤੀ ਜਾਵੇਗੀ | ਸ਼ਾਮ ਨੂੰ 5 ਵਜੇ ਚਾਦਰ ਦੀ ਰਸਮ ਦੇ ਨਾਲ ਚਿਰਾਗ ਵੀ ਰੌਸ਼ਨ ਕੀਤੇ ਜਾਣਗੇ | ਰਾਤ ਨੂੰ ਪੰਜਾਬ ਦੇ ਮਸ਼ਹੂਰ ਕਵਾਲ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਤੇ ਨਾਲ ਹੀ ਨਾਲ ਕੁਲਵਿੰਦਰ ਬਾਵਾ ਅਤੇ ਸ਼ਿੰਗਾਰਾ ਰਾਮ ਮੈਂਟਲ ਵਲੋਂ ਧਾਰਮਿਕ ਡਰਾਮਾ ਪੇਸ਼ ਕੀਤਾ ਜਾਵੇਗਾ | 22 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਗਾਇਕ ਮਹੇਸ਼ ਸਾਜਨ, ਰਜ਼ੀਆ ਖਾਨ ਊਨੇ ਵਾਲੇ, ਸਰੀਤਾ ਗਿੱਲ, ਇੰਟਰਨੈਸ਼ਨਲ ਗਾਇਕ ਰਾਜਨ ਮੱਟੂ ਵੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ |
ਪਿਛਲੀ ਖ਼ਬਰ ਨਾਫਰੀ ਸੁਆਣ ਗੋਤ ਦੇ ਜਠੇਰਿਆਂ 'ਤੇ ਮੇਲਾ 17 ਨੂੰ ਅਗਲੀ ਖ਼ਬਰ ਖਵਾਜਾ ਪੀਰ ਦਰਬਾਰ 'ਤੇ ਧਾਰਮਿਕ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।