03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪੰਜਾਬ ਦੀ ਜਵਾਨੀ ਦਾ ਨਸ਼ਿਆਂ ਤੋਂ ਦੂਰ ਰਹਿਣਾ ਜ਼ਰੂਰੀ-ਹੁੰਦਲ

ਅਜੀਤ ਡੈਸਕ 15-05-2026
ਕਟਾਰੀਆਂ, 14 ਮਈ (ਪ੍ਰੇਮੀ ਸੰਧਵਾਂ)-ਹੁੰਦਲ ਇੰਟਰਪ੍ਰਾਈਜਿਜ ਕਾਮਨ ਸਰਵਿਸ ਸੈਂਟਰ ਫਰਾਲਾ (ਨੇੜੇ ਬਾਬਾ ਭਗਵਾਨ ਦਾਸ ਮੰਦਰ) ਦੇ ਐਮ. ਡੀ. ਤੇ ਸਮਾਜ ਸੇਵੀ ਦਲਜੀਤ ਸਿੰਘ ਹੁੰਦਲ ਨੇ ਨਸ਼ਿਆਂ ਨਾਲ ਆਏ ਦਿਨ ਮਾਵਾਂ ਦੇ ਗੱਭਰੂ ਪੁੱਤਾਂ ਦੀਆਂ ਹੋ ਰਹੀਆਂ ਮੌਤਾਂ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸੇ ਵੇਲੇ ਪੰਜਾਬ ਨੂੰ ਦੁਨੀਆ ਦੇ ਨਕਸ਼ੇ 'ਤੇ ਸੋਨੇ ਦੀ ਚਿੜੀ ਸਮਝਿਆ ਜਾਂਦਾ ਸੀ | ਪਰ ਕੁਝ ਕੁ ਲੋਕਾਂ ਵਲੋਂ ਮੋਟੀ ਕਮਾਈ ਦੇ ਲਾਲਚ ਨਾਲ ਨਸ਼ਿਆਂ ਦੇ ਚੋਰ ਮੋਰੀਆਂ ਰਾਹੀਂ ਕੀਤੇ ਜਾ ਰਹੇ ਮਾੜੇ ਧੰਦੇ ਨੇ ਪੰਜਾਬ ਨੂੰ ਬਦਨਾਮ ਕਰ ਦਿੱਤਾ, ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਨਸ਼ਿਆਂ ਨੇ ਘਰਾਂ ਦੇ ਘਰ ਉਜਾੜ ਕੇ ਰੱਖ ਦਿੱਤੇ ਤੇ ਬਿਰਧਾ ਮਾਪਿਆਂ ਦਾ ਵਿਰਲਾਪ ਨਹੀਂ ਝੱਲਿਆ ਜਾਂਦਾ | ਸਮਾਜ ਸੇਵੀ ਦਲਜੀਤ ਸਿੰਘ ਹੁੰਦਲ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਲੋਕ ਭਲਾਈ ਦੇ ਕੰਮਾਂ ਨੂੰ ਤਰਜੀਹ ਦੇਣ |
ਪਿਛਲੀ ਖ਼ਬਰ ਐਚ. ਆਰ. ਇਲੈਕਟ੍ਰਾਨਿਕਸ ਪਲਾਜ਼ਾ ਬੰਗਾ ਵਿਖੇ ਏ. ਸੀ. ਖਰੀਦ ਆਫਰ ਮੇਲਾ ਸ਼ੁਰੂ ਅਗਲੀ ਖ਼ਬਰ ਸਰਕਾਰੀ ਸਕੂਲ ਝਿੰਗੜਾਂ ਦਾ ਨਤੀਜਾ ਰਿਹਾ ਸੌ ਫ਼ੀਸਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।