ਨਵਾਂਸ਼ਹਿਰ, 15 ਮਈ (ਦੀਦਾਰ ਸਿੰਘ ਸ਼ੇਤਰਾ)-ਸੰਸਾਰ ਪ੍ਰਸਿੱਧ ਫੁੱਟਬਾਲ ਉਲੰਪੀਅਨ ਸ. ਜਰਨੈਲ ਸਿੰਘ ਪਨਾਮ ਦੇ ਦਾਮਾਦ ਬਲਰਾਜ ਸਿੰਘ ਤੂਰ ਵੈਰਸੀਆਂ ਵਾਲੇ ਨਹੀਂ ਰਹੇ | ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਦੇ ਸੀਨੀਅਰ ਆਗੂ ਬਲਰਾਜ ਸਿੰਘ ਤੂਰ ਨੂੰ ਪਿਆ ਦਿਲ ਦਾ ਦੌਰਾ ਜਾਨਲੇਵਾ ਸਾਬਿਤ ਹੋਇਆ | ਉਨ੍ਹਾਂ ਦੇ ਸਪੁੱਤਰ ਸਰਬਜੀਤ ਸਿੰਘ ਤੂਰ ਨੇ ਬਲਰਾਜ ਸਿੰਘ ਤੂਰ ਨਮਿਤ ਰਖਵਾਏ ਗਏ ਪਾਠ ਦੇ ਭੋਗ, ਕੀਰਤਨ ਤੇ ਅੰਤਿਮ ਅਰਦਾਸ, ਸ਼ਰਧਾਂਜਲੀ ਸਮਾਗਮ 17 ਮਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਬੈਰਸੀਆਂ (ਨੇੜੇ ਨਵਾਂਸ਼ਹਿਰ) ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12 ਵਜੇ ਹੋਵੇਗੀ | ਬਲਰਾਜ ਸਿੰਘ ਤੂਰ ਦੇ ਅਕਾਲ ਚਲਾਣੇ 'ਤੇ ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਕਮੇਟੀ ਗੜ੍ਹਸ਼ੰਕਰ ਤੇ ਉਨ੍ਹਾਂ ਦੇ ਸਾਥੀ ਰਹੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਤੇ ਨਿਊਜੀਲੈਂਡ ਵਿਚ ਵੱਸਦੇ ਸਮੂਹ ਕਮੇਟੀ ਮੈਂਬਰਾਂ ਵਲੋਂ ਤੂਰ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਸਮੂਹ ਖੇਡ ਸੰਸਥਾਵਾਂ ਨੇ ਸ. ਤੂਰ ਦੇ ਇਸ ਅਚਨਚੇਤੀ ਵਾਪਰੇ ਦੁਖਦਾਈ ਵਿਛੋੜੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |