29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਓਵਰਟੇਕ ਕਰਦੇ ਟਰੈਕਟਰ-ਟਰਾਲੀ ਦਾ ਸੰਤੁਲਨ ਵਿਗੜਿਆ ਬੇਕਾਬੂ ਹੋ ਕੇ ਡਿਵਾਈਡਰ 'ਤੇ ਜਾ ਚੜਿ੍ਹਆ

ਅਜੀਤ ਡੈਸਕ 16-05-2026
ਕਾਠਗੜ੍ਹ, 15 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਅੱਡਾ ਕਾਠਗੜ੍ਹ ਮੋੜ ਦੇ ਇਕ ਟਰੈਕਟਰ-ਟਰਾਲੀ ਜੋ ਕਿ ਦੂਜੇ ਵਾਹਨ ਨੂੰ ਓਵਰਟੇਕ ਕਰ ਰਿਹਾ ਸੀ, ਓਵਰਟੇਕ ਕਰਦੇ ਸਮੇਂ ਟਰੈਕਟਰ-ਟਰਾਲੀ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਡਿਵਾਈਡਰ 'ਤੇ ਜਾ ਚੜਿ੍ਹਆ ਤੇ ਵੱਡਾ ਹਾਦਸਾ ਹੋਣੋਂ ਟਲ ਗਿਆ | ਇਸ ਸੰਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੈਕਟਰ ਨੂੰ ਰਜਿੰਦਰ ਸਿੰਘ ਵਾਸੀ ਬਰਨਾਲਾ ਚਲਾ ਰਿਹਾ ਸੀ, ਜੋ ਕਿ ਫ਼ੈਕਟਰੀ ਵਿਚ ਤੂੜੀ ਦਾ ਭੁੰਗ ਖ਼ਾਲੀ ਕਰਕੇ ਆ ਰਿਹਾ ਸੀ | ਇਹ ਟਰੈਕਟਰ-ਟਰਾਲੀ ਰੋਪੜ ਸਾਈਡ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ, ਜਦੋਂ ਇਹ ਕਾਠਗੜ੍ਹ ਮੋੜ 'ਤੇ ਪਹੁੰਚੀਆਂ ਤਾਂ ਇਹ ਟਰੈਕਟਰ ਦੂਜੇ ਵਾਹਨ ਨੂੰ ਓਵਰਟੇਕ ਕਰਨ ਦੇ ਚੱਕਰ ਵਿਚ ਆਪਣਾ ਸੰਤੁਲਨ ਵਿਗਾੜ ਬੈਠਾ, ਜਿਸ ਨਾਲ ਇਹ ਹਾਦਸਾ ਵਾਪਰ ਗਿਆ | ਹਾਦਸੇ ਦੀ ਖ਼ਬਰ ਜਦੋਂ ਐੱਸ. ਐੱਸ. ਐਫ. ਟੀਮ ਨੂੰ ਪਤਾ ਲੱਗੀ ਤਾਂ ਤੁਰੰਤ ਮੌਕੇ 'ਤੇ ਪਹੁੰਚ ਕੇ ਟਰੈਕਟਰ-ਟਰਾਲੀ ਨੂੰ ਸਾਈਡ 'ਤੇ ਕਰਵਾਇਆ ਤੇ ਆਵਾਜਾਈ ਨੂੰ ਬਹਾਲ ਕਰਵਾਈਆਂ |
ਪਿਛਲੀ ਖ਼ਬਰ ਸ਼ਾਰਟ ਸਰਕਟ ਨਾਲ ਲੱਗੀ ਅੱਗ 'ਚ ਝੁਲਸੇ ਮੱਝ ਤੇ ਕੱਟੇ ਦੀ ਮੌਤ ਅਗਲੀ ਖ਼ਬਰ ਉਲੰਪੀਅਨ ਜਰਨੈਲ ਸਿੰਘ ਪਨਾਮ ਦੇ ਦਾਮਾਦ ਬਲਰਾਜ ਸਿੰਘ ਤੂਰ ਨਹੀਂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।