24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗੁਰਨਾਮ ਸਿੰਘ ਰਾਏ ਵਲੋਂ ਸਰਕਾਰੀ ਮਿਡਲ ਸਕੂਲ ਰੱਕੜਾਂ ਬੇਟ ਨੂੰ ਇਨਵਰਟਰ ਭੇਟ

ਅਜੀਤ ਡੈਸਕ 16-05-2026
ਬਲਾਚੌਰ, 15 ਮਈ (ਨਰੇਸ਼ ਧੌਲ)-ਸਰਕਾਰੀ ਮਿਡਲ ਸਕੂਲ ਰੱਕੜਾਂ ਬੇਟ ਵਿਖੇ ਬੱਚਿਆਂ ਦੀਆਂ ਸੁਵਿਧਾਵਾਂ ਵਿਚ ਵਾਧਾ ਕਰਦਿਆਂ ਹੋਇਆਂ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਦਾਨੀ ਸੱਜਣ ਤੇ ਪੰਚ ਗੁਰਨਾਮ ਸਿੰਘ ਰਾਏ ਵਲੋਂ ਸਕੂਲ ਨੂੰ ਇਕ ਇਨਵਰਟਰ ਭੇਟ ਕੀਤਾ | ਇਸ ਮੌਕੇ ਸਕੂਲ ਇੰਚਾਰਜ ਕਰਨ ਕੁਮਾਰ ਨੇ ਦਾਨੀ ਸੱਜਣ ਗੁਰਨਾਮ ਸਿੰਘ ਰਾਏ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਬਿਜਲੀ ਦੇ ਕੱਟਾਂ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਆਉਂਦੀ ਦਿੱਕਤ ਹੁਣ ਦੂਰ ਹੋ ਜਾਵੇਗੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸੇਵਾ ਮੁਕਤ ਅਧਿਆਪਕ ਹਰੀ ਸਿੰਘ ਮਾਸਟਰ ਨੇ ਵੀ ਗੁਰਨਾਮ ਸਿੰਘ ਰਾਏ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦਾ ਮਿਆਰ ਹੋਰ ਉੱਚਾ ਹੁੰਦਾ ਹੈ | ਸਮਾਗਮ ਦੌਰਾਨ ਅਧਿਆਪਕ ਰਾਜਿੰਦਰ ਕੌਰ, ਅਰਚਨਾ ਚੌਹਾਨ ਤੇ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ | ਸਾਰਿਆਂ ਨੇ ਸਾਂਝੇ ਤੌਰ 'ਤੇ ਗੁਰਨਾਮ ਸਿੰਘ ਰਾਏ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ ਜੈਨ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਖ਼ਾਲਸਾ ਹਾਈ ਸਕੂਲ ਬੰਗਾ ਵਿਖੇ ਬੱਚਿਆਂ ਦਾ ਲਗਾਇਆ ਗੁਰਮਤਿ ਸਿਖਲਾਈ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।