24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਜੈਨ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 16-05-2026
ਬੰਗਾ, 15 ਮਈ (ਧਰਮਵੀਰ ਪਾਲ)-ਸੁਆਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜਿਆਂ 'ਚ ਸਕੂਲ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਪਿ੍ੰਸੀਪਲ ਸ੍ਰੀਮਤੀ ਮੰਜੂ ਮੋਹਨ ਬਾਲਾ ਨੇ ਦੱਸਿਆ ਕਿ ਆਰਟਸ ਤੇ ਕਾਮਰਸ ਦੋਵੇਂ ਸਟਰੀਮਾਂ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਕਾਮਰਸ ਸਟਰੀਮ ਵਿਚ ਦਿਲਪ੍ਰੀਤ ਕੌਰ ਨੇ 92.6 ਫੀਸਦੀ ਅੰਕ ਲੈ ਕੇ ਪਹਿਲਾ, ਵੰਸ਼ਿਕਾ ਜੱਸੀ ਨੇ 92.2 ਫੀਸਦੀ ਅੰਕ ਲੈ ਕੇ ਦੂਜਾ ਤੇ ਗੁਰਜੀਤ ਕੌਰ ਨੇ 91.6 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਅੰਜਲੀ ਕੁਮਾਰੀ ਨੇ 91 ਫੀਸਦੀ ਤੇ ਹਰਕਰਨ ਸਿੰਘ ਨੇ 90 ਫੀਸਦੀ ਅੰਕ ਹਾਸਲ ਕਰਕੇ ਚੌਥਾ ਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਇਸ ਤਰ੍ਹਾਂ ਆਰਟਸ ਸਟਰੀਮ ਵਿਚ ਗੁਰਲੀਨ ਕੌਰ ਨੇ 86.8 ਫੀਸਦੀ ਅੰਕ ਲੈ ਕੇ ਪਹਿਲਾ, ਜੈਸਮੀਨ ਕੌਰ ਨੇ 86.4 ਫੀਸਦੀ ਅੰਕ ਲੈ ਕੇ ਦੂਜਾ ਤੇ ਦਿਸ਼ਾਂਤ ਅਰੋੜਾ ਨੇ 78.8 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ ਸਟਰੀਮ ਦੇ 12 ਵਿਦਿਆਰਥੀਆਂ ਨੇ 85 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ, ਜਦਕਿ 12 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ | ਕਾਮਰਸ ਸਟਰੀਮ ਦੇ ਸਾਰੇ ਵਿਦਿਆਰਥੀਆਂ ਨੇ ਫਸਟ ਡਿਵੀਜ਼ਨ ਵਿਚ ਪ੍ਰੀਖਿਆ ਪਾਸ ਕੀਤੀ | ਦੂਜੇ ਪਾਸੇ ਆਰਟਸ ਸਟਰੀਮ ਵਿਚ 5 ਵਿਦਿਆਰਥੀਆਂ ਨੇ 75 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਇਸ ਸ਼ਾਨਦਾਰ ਨਤੀਜੇ ਲਈ ਪਿ੍ੰਸੀਪਲ ਮੈਡਮ ਮੰਜੂ ਮੋਹਨ ਬਾਲਾ ਨੇ ਸਕੂਲ ਦੇ ਮਿਹਨਤੀ ਸਟਾਫ, ਵਿਦਿਆਰਥੀਆਂ ਤੇ ਮੈਨੇਜਿੰਗ ਕਮੇਟੀ ਦਾ ਧੰਨਵਾਦ ਕੀਤਾ | ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਕਮਲ ਜੈਨ, ਮੈਨੇਜਰ ਸਜੀਵ ਜੈਨ, ਵਾਈਸ ਪ੍ਰਧਾਨ ਅਰਪਨ ਜੈਨ, ਸਕੱਤਰ ਅਰੁਣ ਜੈਨ, ਪਿ੍ੰਸੀਪਲ ਮੰਜੂ ਬਾਲਾ ਤੇ ਵਾਈਸ ਪਿ੍ੰਸੀਪਲ ਮੈਡਮ ਕਾਜਲ ਨੇ ਵਿਦਿਆਰਥੀਆਂ, ਸਕੂਲ ਸਟਾਫ ਅਤੇ ਬਾਰ੍ਹਵੀਂ ਜਮਾਤ ਦੇ ਇੰਚਾਰਜ ਮੈਡਮ ਗੁਰਪ੍ਰੀਤ ਅਤੇ ਮੈਡਮ ਰਣਜੀਤ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਚਰਨ ਕੰਵਲ ਕਾਨਵੈਂਟ ਸਕੂਲ 'ਚ ਕਾਮਰਸ ਸਟਰੀਮ 'ਚ ਤਾਨੀਆ ਪਹਿਲੇ ਸਥਾਨ 'ਤੇ ਰਹੀ ਅਗਲੀ ਖ਼ਬਰ ਗੁਰਨਾਮ ਸਿੰਘ ਰਾਏ ਵਲੋਂ ਸਰਕਾਰੀ ਮਿਡਲ ਸਕੂਲ ਰੱਕੜਾਂ ਬੇਟ ਨੂੰ ਇਨਵਰਟਰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।