ਟੱਪਰੀਆਂ ਖ਼ੁਰਦ/ਸੜੋਆ, 17 ਮਈ (ਬੂਥਗੜ੍ਹੀਆ, ਹਰਮੇਲ ਸਹੂੰਗੜਾ)-ਹਲਕਾ ਬਲਾਚੌਰ 'ਚ ਹੋਈਆਂ ਬਲਾਕ ਸੰਮਤੀ ਚੋਣਾਂ, ਜਿਨ੍ਹਾਂ 'ਚ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਕਾਂਗਰਸ ਪਾਰਟੀ ਵਲੋਂ ਬਹੁਮਤ ਨਾਲ ਕੀਤੀ ਚੋਣ 'ਚ ਬਲਾਕ ਸੰਮਤੀ ਸੜੋਆ ਦੇ ਕਾਂਗਰਸ ਪਾਰਟੀ ਵਲੋਂ ਬਣੇ ਬਲਾਕ ਸੰਮਤੀ ਸੜੋਆ ਦੇ ਚੇਅਰਪਰਸਨ ਕਿਰਨਦੀਪ ਕੌਰ ਟੱਪਰੀਆਂ ਖ਼ੁਰਦ ਤੇ ਸਿੰਘਪੁਰ ਜ਼ੋਨ ਤੋਂ ਵਾਇਸ ਚੇਅਰਮੈਨ ਬਣੇ ਬਲਬੀਰ ਚੰਦ ਸਿੰਘਪੁਰ ਅੱਜ ਹਲਕਾ ਬਲਾਚੌਰ ਦੀ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੀ ਹਾਜ਼ਰੀ ਵਿਚ 18 ਮਈ ਨੂੰ ਸਵੇਰੇ 11.30 ਵਜੇ ਬਲਾਕ ਦਫ਼ਤਰ ਸੜੋਆ ਵਿਖੇ ਤਾਜਪੋਸ਼ੀ ਸਮਾਗਮ ਕਰਵਾਇਆ ਜਾ ਰਿਹਾ ਹੈ | ਜਿਸ ਦੇ ਦੌਰਾਨ ਚੇਅਰਮੈਨ ਤੇ ਵਾਇਸ ਚੇਅਰਮੈਨ ਅਹੁਦਾ ਸੰਭਾਲਣਗੇ | ਵਾਈਸ ਚੇਅਰਮੈਨ ਬਲਬੀਰ ਸਿੰਘਪੁਰ ਵੱਲੋਂ ਹਲਕਾ ਬਲਾਚੌਰ ਦੀ ਸਮੁੱਚੇ ਕਾਂਗਰਸੀ ਵਰਕਰ ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਬਲਾਕ ਸੜੋਆ ਦਫ਼ਤਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ |