ਸੜੋਆ, 17 ਮਈ (ਹਰਮੇਲ ਸਹੂੰਗੜਾ)-ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਤਿੰਦਰ ਸਿੰਘ ਸੀ. ਐਚ. ਸੀ. ਸੜੋਆ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਦਿਆਲਾ ਅਧੀਨ ਆਉਂਦੇ ਸਰਕਾਰੀ ਮਿਡਲ ਸਕੂਲ 'ਚ ਕੌਮੀ ਡੇਂਗੂ ਦਿਵਸ ਮਨਾਇਆ ਗਿਆ | ਸੀ. ਐਚ. ਓ. ਰੁਪਿੰਦਰ ਕੌਰ ਤੇ ਕੁਲਦੀਪ ਸਿੰਘ ਸੁਪਰਵਾਈਜਰ ਨੇ ਸਕੂਲੀ ਬੱਚਿਆਂ ਨੂੰ ਡੇਂਗੂ ਸੰਬੰਧੀ ਲੱਛਣਾਂ ਤੇ ਬਚਾਓ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਇੰਸਪੈਕਟਰ ਆਦਰਸ਼ ਕੁਮਾਰ ਨੇ ਵੀ ਸਕੂਲੀ ਬੱਚਿਆਂ ਨਾਲ ਡੇਂਗੂ ਸੰਬੰਧੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਸਕੂਲ ਮੁਖੀ ਇੰਦਰਜੀਤ ਕੌਰ, ਮੈਡਮ ਬਰਜਿੰਦਰ ਕੌਰ ਤੇ ਮੈਡਮ ਕਵਿਤਾ ਮਲਹੋਤਰਾ ਆਦਿ ਹਾਜ਼ਰ ਸਨ |