ਬੰਗਾ, 17 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮਾਹਿਲ ਗਹਿਲਾ ਦੇ ਜੰਮਪਲ ਵੈਟਰਨ ਫੁੱਟਬਾਲ ਖਿਡਾਰੀ ਜੋਗਾ ਸਿੰਘ ਮਾਹਿਲ ਯੂ. ਕੇ. ਨੇ ਫੁੱਟਬਾਲ ਅਕੈਡਮੀ ਮਾਹਿਲ ਗਹਿਲਾ ਦੇ ਖਿਡਾਰੀਆਂ ਨੂੰ ਚਿੱਟੇ ਤੇ ਕਾਲੇ ਰੰਗ ਦੀਆਂ ਜਰਸੀਆਂ ਖੇਡਣ ਲਈ ਭੇਟ ਕੀਤੀਆਂ | ਅਕੈਡਮੀ ਦੇ ਪ੍ਰਧਾਨ ਸੰਦੀਪ ਸਿੰਘ ਭਲਵਾਨ ਤੇ ਕੋਚ ਸਰਬਜੀਤ ਮੰਗੂਵਾਲ ਨੇ ਸ. ਜੋਗਾ ਸਿੰਘ ਮਾਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋਗਾ ਸਿੰਘ ਮਾਹਿਲ ਯੂ. ਕੇ. ਸ਼ੁਰੂ ਤੋਂ ਹੀ ਸਾਡੀ ਅਕੈਡਮੀ ਦੇ ਪ੍ਰਸੰਸਕ ਹਨ, ਜੋ ਆਰਥਿਕ ਤੌਰ 'ਤੇ ਵੀ ਅਕੈਡਮੀ ਦੀ ਮਦਦ ਕਰਨ ਲਈ ਤੱਤਪਰ ਰਹਿੰਦੇ ਹਨ | ਅਸੀਂ ਇਨ੍ਹਾਂ ਦਾ ਧੰਨਵਾਦ ਕਰਦੇ ਹਾਂ | ਇਸ ਮੌਕੇ ਸੀਨੀਅਰ ਫੁੱਟਬਾਲ ਪਲੇਅਰ ਲਾਡੀ, ਨਰਿੰਦਰ ਭਲਵਾਨ, ਟਿਡੀ, ਹੈਪੀ, ਵਿੱਕੀ ਤੇ ਗੁਰਵੀਰ ਸਮੇਤ ਹੋਰ ਫੁੱਟਬਾਲ ਖਿਡਾਰੀ ਵੀ ਮੌਜੂਦ ਸਨ |