28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਜ਼ਿੰਦਗੀ ਵਿਚ ਨੇਕੀ ਹੀ ਇਨਸਾਨ ਦੀ ਸਭ ਤੋਂ ਵੱਡੀ ਪੂੰਜੀ-ਡਾ. ਹੀਰਾ, ਡਾ. ਗੌਰਵਦੀਪ ਸਿੰਘ

ਅਜੀਤ ਡੈਸਕ 18-05-2026
ਕਟਾਰੀਆ, 17 ਮਈ (ਪ੍ਰੇਮੀ ਸੰਧਵਾਂ)-ਸੇਵਾ ਮੁਕਤ ਸਿਵਲ ਸਰਜਨ ਤੇ ਗਰੀਬਾਂ ਦੇ ਵੱਡੇ ਹਮਦਰਦੀ ਡਾ. ਸੁਖਵਿੰਦਰ ਸਿੰਘ ਹੀਰਾ ਤੇ ਹੀਰਾ ਸਕੈਨ ਸੈਂਟਰ ਮੁਕੰਦਪੁਰ ਰੋਡ ਦੇ ਐਮ. ਡੀ. ਡਾ. ਗੌਰਵਦੀਪ ਸਿੰਘ ਹੀਰਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਦਗੀ ਵਿਚ ਨੇਕੀ ਹੀ ਇਨਸਾਨ ਦੀ ਸਭ ਤੋਂ ਵੱਡੀ ਪੂੰਜੀ ਹੈ ਕਿਉਂਕਿ ਮੋਹ ਲਾਲਚ ਵਿਚ ਆ ਕੇ ਮਾਇਆ ਦੇ ਜੋੜੇ ਖਜ਼ਾਨੇ ਰੱਬ ਦੀ ਕਰੋਪੀ ਨਾਲ ਆਏ ਝੱਖੜ ਵਿਚ ਪਲਾਂ ਵਿਚ ਹੀ ਉਡ ਜਾਂਦੇ ਹਨ | ਜਦ ਕਿ ਨੇਕੀ ਦਾ ਅਣਮੁੱਲ ਗਹਿਣਾ ਨਾ ਕੋਈ ਖੋਹ ਸਕਦਾ ਹੈ | ਇਸ ਲਈ ਹਰ ਇਨਸਾਨ ਨੂੰ ਨੇਕੀ ਦੇ ਕਾਰਜ ਕਰਨੇ ਚਾਹੀਦੇ ਹਨ | ਡਾ. ਸੁਖਵਿੰਦਰ ਸਿੰਘ ਹੀਰਾ ਤੇ ਡਾ. ਗੌਰਵਦੀਪ ਸਿੰਘ ਹੀਰਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਮੋਹ ਮਾਇਆ ਦੇ ਚੱਕਰਾਂ ਤੋਂ ਦੂਰ ਰਹਿ ਕੇ ਹਮੇਸ਼ਾ ਹੀ ਜ਼ਿੰਦਗੀ ਵਿਚ ਨੇਕੀ ਦੇ ਕਾਰਜ ਕਰਨੇ ਚਾਹੀਦੇ ਹਨ |
ਪਿਛਲੀ ਖ਼ਬਰ ਜੋਗਾ ਸਿੰਘ ਮਾਹਲ ਯੂ. ਕੇ. ਵਲੋਂ ਫੁੱਟਬਾਲ ਅਕੈਡਮੀ ਮਾਹਿਲ ਗਹਿਲਾ ਦੇ ਖਿਡਾਰੀਆਂ ਨੂੰ ਜਰਸੀਆਂ ਭੇਟ ਅਗਲੀ ਖ਼ਬਰ ਸਹਿਕਾਰੀ ਸਭਾ ਲਸਾੜਾ ਦੀ 11 ਮੈਂਬਰੀ ਪ੍ਰਬੰਧਕ ਕਮੇਟੀ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।