ਉੜਾਪੜ/ਲਸਾੜਾ, 17 ਮਈ (ਲਖਵੀਰ ਸਿੰਘ ਖੁਰਦ)-ਦੀ ਲਸਾੜਾ ਕੋ-ਆਪ੍ਰੇਟਿਵ ਐਗਰੀਕਲਚਰ ਬਹੁਮੰਤਵੀ ਸਰਵਿਸ ਸੁਸਾਇਟੀ ਲਸਾੜਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਲਈ ਵੋਟਾਂ ਪਾਈਆਂ ਗਈਆਂ | ਇਸ ਕਮੇਟੀ ਲਈ ਕੁਲ 11 ਮੈਂਬਰ ਚੁਣੇ ਜਾਣੇ ਸਨ ਤੇ 14 ਮੈਂਬਰਾਂ ਨੇ ਇਹ ਚੋਣ ਲੜੀ | ਇਸ ਬਾਰੇ ਸੁਸਾਇਟੀ ਦੇ ਸਕੱਤਰ ਗੁਰਪ੍ਰੀਤ ਨੇ ਦੱਸਿਆ ਕਿ ਇਹ ਚੋਣ ਏ. ਆਰ. ਕਮਲ ਕੁਮਾਰ ਤੇ ਰਿਟਰਨਿੰਗ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਜਿਸ ਵਿਚ ਕਮਲਜੀਤ ਸਿੰਘ ਸਕੱਤਰ ਅਸ਼ਾਹੂਰ, ਹੰਸ ਰਾਜ ਥਲਾ, ਹਰਦਿਆਲ ਸਿੰਘ ਧੁਲੇਤਾ, ਚੰਦਨ ਸੂਦ ਮੋਰੋਨ, ਰਿਸਿ ਮਹਿਮੀ ਸਮਰਾੜੀ, ਗੁਰਜੋਤ ਸਿੰਘ ਕੰਗ ਜਗੀਰ, ਜਸਵਿੰਦਰ ਸਿੰਘ ਥਲਾ ਦੀ ਨਿਗਰਾਨੀ ਹੇਠ ਚੋਣ ਐਕਟ, ਰੂਲਜ਼ ਤੇ ਮੁੱਖ ਦਫਤਰ ਦੀਆਂ ਸਮੇਂ-ਸਮੇਂ 'ਤੇ ਜਾਰੀ ਹੋਈਆਂ ਹਦਾਇਤਾਂ ਦੀ ਰੌਸ਼ਨੀ ਵਿਚ ਕਰਵਾਈ ਗਈ | ਵੋਟਾਂ ਉਪਰੰਤ ਜਾਰੀ ਕੀਤੇ ਨਤੀਜਿਆਂ ਅਨੁਸਾਰ ਬਚਿੱਤਰ ਸਿੰਘ ਨੂੰ ਸਭ ਤੋਂ ਵੱਧ 49 ਵੋਟਾਂ, ਹਰਜੀਤ ਸਿੰਘ ਨੂੰ 45, ਧਰਮਿੰਦਰ ਸਿੰਘ ਨੂੰ 43, ਗੁਰਜੀਤ ਸਿੰਘ ਨੂੰ 41, ਦਲਜੀਤ ਕੁਮਾਰ ਨੂੰ 40, ਅਵਤਾਰ ਸਿੰਘ ਨੂੰ 39, ਜਤਿੰਦਰ ਕੁਮਾਰ 38, ਗੁਰਦੀਪ ਸਿੰਘ 33 ਤੇ ਰਾਜ ਕੁਮਾਰੀ 22 ਵੋਟਾਂ ਲੈ ਕੇ ਜੇਤੂ ਰਹੇ | ਸਭਾ ਵਿਚ ਪੈਂਦੇ ਪਿੰਡ ਪੁਆਰੀ ਤੋਂ ਲਖਵਿੰਦਰ ਕੌਰ ਅਤੇ ਸੋਢੋਂ ਤੋਂ ਗੁਰਮਿੰਦਰ ਪਾਲ ਸਰਬਸੰਮਤੀ ਨਾਲ ਚੁਣੇ ਗਏ | ਏ. ਆਰ. ਕਮਲ ਕੁਮਾਰ ਵਲੋਂ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਸਭਾ ਦੀ ਬੇਹਤਰੀ ਲਈ ਕੰਮ ਕਰਨ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਚੁਣੇ ਹੋਏ ਮੈਂਬਰ ਆਪਣੇ ਵਿਚੋਂ ਪ੍ਰਧਾਨ ਦੀ ਚੋਣ ਕਰਨਗੇ | ਇਸ ਮੌਕੇ ਸਰਪੰਚ ਦਵਿੰਦਰ ਸਿੰਘ, ਦਲਜੀਤ ਸਿੰਘ ਆੜ੍ਹਤੀ, ਦਿਲਬਾਗ ਸਿੰਘ, ਜਰਨੈਲ ਸਿੰਘ ਪੰਚ, ਮਨਜਿੰਦਰ ਸਿੰਘ, ਮਨੋਹਰ ਸਿੰਘ, ਰਣਜੀਤ ਸਿੰਘ ਪੋਲਾ ਪ੍ਰਧਾਨ ਟਰੱਕ ਯੂਨੀਅਨ, ਬਲਬੀਰ ਸਿੰਘ ਨਿਊਜੀਲੈਂਡ, ਮਲਕੀਤ ਸਿੰਘ, ਅਜੀਤ ਸਿੰਘ, ਬਲਬੀਰ ਸਿੰਘ ਦੋਧੀ, ਗੁਰਦੀਪ ਪੰਚ ਆਦਿ ਵੀ ਹਾਜਰ ਸਨ |