28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਗੁਰਮਤਿ ਕੈਂਪ ਰਾਹੀਂ ਬੱਚਿਆਂ ਨੂੰ ਗੁਰਬਾਣੀ ਤੇ ਸਿੱਖੀ ਨਾਲ ਜੋੜਨ ਦੀ ਸ਼ਲਾਘਾਯੋਗ ਕੋਸ਼ਿਸ਼

ਅਜੀਤ ਡੈਸਕ 18-05-2026
ਨਵਾਂਸ਼ਹਿਰ, 17 ਮਈ (ਦੀਦਾਰ ਸਿੰਘ ਸ਼ੇਤਰਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ, ਗੁਜਰਪੁਰ ਕਲਾਂ (ਨਵਾਂਸ਼ਹਿਰ) ਵਲੋਂ ਸੰਤ ਬਾਬਾ ਖੇਮ ਸਿੰਘ ਪਬਲਿਕ ਸਕੂਲ, ਅਲਾਚੌਰ ਵਿਖੇ ਚਾਰ ਦਿਨਾਂ ਸਫ਼ਲ ਤੇ ਪ੍ਰਭਾਵਸ਼ਾਲੀ ਗੁਰਮਤਿ ਕੈਂਪ ਲਾਇਆ | ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਨੂੰ ਗੁਰਬਾਣੀ, ਗੁਰ ਇਤਿਹਾਸ ਤੇ ਸਿੱਖੀ ਦੇ ਉੱਚੇ ਨੈਤਿਕ ਮੁੱਲਾਂ, ਕਦਰਾਂ ਕੀਮਤਾਂ ਤੋਂ ਜਾਣੂ ਕਰਵਾਉਣਾ ਸੀ | ਕੈਂਪ ਦੌਰਾਨ ਬੱਚਿਆਂ ਨੂੰ ਨਿਤਨੇਮ ਬਾਣੀਆਂ ਦਾ ਸਹੀ ਉਚਾਰਣ, ਗੁਰਬਾਣੀ ਦੇ ਅਰਥ, ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ ਅਤੇ ਗੁਰਸਿੱਖ ਜੀਵਨ ਸ਼ੈਲੀ ਬਾਰੇ ਵਿਸਥਾਰ ਨਾਲ ਸਮਝਾਇਆ | ਪ੍ਰਚਾਰਕਾਂ ਵਲੋਂ ਬੱਚਿਆਂ ਨੂੰ ਸਾਦੀ ਤੇ ਰੁਚਿਕਰ ਭਾਸ਼ਾ ਵਿਚ ਗੁਰਮਤਿ ਦੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਨਾਲ ਬੱਚਿਆਂ ਵਿਚ ਕਾਫੀ ਉਤਸ਼ਾਹ ਪਾਇਆ | ਕੈਂਪ ਦੇ ਆਖਰੀ ਦਿਨ ਬੱਚਿਆਂ ਦੀ ਲਿਖਤੀ ਤੇ ਮੌਖਿਕ ਪ੍ਰੀਖਿਆ ਲਈ ਗਈ | ਪ੍ਰੀਖਿਆ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ | ਗੁਰਮਤਿ ਕੈਂਪ ਦੀ ਮੁੱਖ ਜ਼ਿੰਮੇਵਾਰੀ ਸਿਮਰਪ੍ਰੀਤ ਸਿੰਘ ਜੈਤੋਂ ਵਲੋਂ ਲਗਨ ਅਤੇ ਸਮਰਪਣ ਦੀ ਭਾਵਨਾ ਨਾਲ ਨਿਭਾਈ ਗਈ | ਇਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਦੇ ਪ੍ਰਚਾਰਕਾਂ ਨੇ ਵੀ ਭਾਗ ਲਿਆ ਤੇ ਆਪਣੇ ਕੀਮਤੀ ਵਿਚਾਰਾਂ ਰਾਹੀਂ ਬੱਚਿਆਂ ਨੂੰ ਗੁਰਮਤਿ ਦੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਕੈਂਪ ਦੇ ਸੁਚੱਜੇ ਪ੍ਰਬੰਧ ਅਤੇ ਸਫਲ ਪ੍ਰਬੰਧਨ ਵਿਚ ਭਾਈ ਜਰਨੈਲ ਸਿੰਘ ਨਵਾਂਸ਼ਹਿਰ ਦਾ ਵਿਸ਼ੇਸ਼ ਯੋਗਦਾਨ ਰਿਹਾ |
ਪਿਛਲੀ ਖ਼ਬਰ ਸਹਿਕਾਰੀ ਸਭਾ ਲਸਾੜਾ ਦੀ 11 ਮੈਂਬਰੀ ਪ੍ਰਬੰਧਕ ਕਮੇਟੀ ਦੀ ਚੋਣ ਅਗਲੀ ਖ਼ਬਰ ਗਾਜਰ ਬੂਟੀ ਦੇ ਖਾਤਮੇ ਲਈ ਸਾਂਝੇ ਉੱਦਮ ਉਪਰਾਲਿਆਂ ਦੀ ਲੋੜ-ਪਠਲਾਵਾ ਸੰਸਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।