28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਗਾਜਰ ਬੂਟੀ ਦੇ ਖਾਤਮੇ ਲਈ ਸਾਂਝੇ ਉੱਦਮ ਉਪਰਾਲਿਆਂ ਦੀ ਲੋੜ-ਪਠਲਾਵਾ ਸੰਸਥਾ

ਅਜੀਤ ਡੈਸਕ 18-05-2026
ਬੰਗਾ, 17 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਬਾਨੀ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ ਤੇ ਹੋਰ ਅਹੁਦੇਦਾਰ ਤੇ ਮੈਂਬਰਾਨ ਨੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਗਾਜਰ ਬੂਟੀ ਜਿਸ ਨੂੰ ਕਿ ਕਾਂਗਰਸ ਘਾਹ ਜਾਂ ਅਮਰੀਕਨ ਬੂਟੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ, ਨੂੰ ਪੰਜਾਬ 'ਚੋਂ ਪੂਰੀ ਤਰ੍ਹਾਂ ਨਸ਼ਟ ਕਰਨ ਦੀ ਮੰਗ ਕੀਤੀ ਹੈ | ਇਸ ਮੌਕੇ ਸੰਸਥਾ ਦੇ ਉਕਤ ਬੁਲਾਰਿਆਂ ਸਮੇਤ ਮੁੱਖ ਬੁਲਾਰੇ ਤਰਸੇਮ ਪਠਲਾਵਾ, ਤਰਲੋਚਨ ਸਿੰਘ ਪਠਲਾਵਾ ਜਨਰਲ ਸਕੱਤਰ, ਸੰਦੀਪ ਕੁਮਾਰ ਗੌੜ ਪੋਸੀ, ਅਮਰਜੀਤ ਸਿੰਘ ਸੂਰਾਪੁਰੀ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰੀ ਨੇ ਇਸ ਜ਼ਹਿਰੀਲੀ ਬੂਟੀ ਬਾਰੇ ਤੱਥ ਤੇ ਸੱਚ ਭਰੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੌਦਾ ਤੁਹਾਨੂੰ ਹਰ ਸੜਕ, ਖੇਤ ਤੇ ਸੁੰਨਸਾਨ ਥਾਵਾਂ 'ਤੇ ਅਕਸਰ ਮਿਲ ਜਾਂਦਾ ਹੈ | ਇਸ ਨੂੰ ਪਾਰਥੀਨੀਅਮ ਵੀ ਕਿਹਾ ਜਾਂਦਾ ਹੈ | ਇਹ ਇਕ ਅਲਰਜਕ ਕਿਸਮ ਦੀ ਬੂਟੀ ਹੈ | ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਜਨਰਲ ਸਕੱਤਰ ਤਰਲੋਚਨ ਸਿੰਘ ਪਠਲਾਵਾ, ਸੰਜੀਵ ਕੁਮਾਰ ਐਮਾਂ ਜਟਾਂ ਤੇ ਸੰਸਥਾ ਦੇ ਵਿੱਤ ਸਕੱਤਰ ਲੈਕਚਰਾਰ ਤਰਸੇਮ ਪਠਲਾਵਾ ਨੇ ਆਖਿਆ ਕਿ ਸੰਸਥਾ ਵਲੋਂ ਇਸ ਬੂਟੀ ਦੇ ਖਾਤਮੇ ਲਈ ਪਿਛਲੇ ਕੁਝ ਸਾਲਾਂ ਤੋਂ ਇਸ ਨੂੰ ਜੜ੍ਹ ਤੋਂ ਪੁੱਟਣ ਲਈ ਅਭਿਆਨ ਚਲਾਇਆ ਗਿਆ ਹੈ | ਅੱਜ ਦਾ ਸਮਾਂ ਵੀ ਇਹੋ ਮੰਗ ਕਰਦਾ ਹੈ ਕਿ ਬਰਸਾਤ ਦੇ ਮੌਸਮ 'ਚ ਇਸ ਬੂਟੇ ਨੂੰ ਜੜਾਂ ਤੋਂ ਪੁੱਟਣ ਲਈ ਸਾਂਝੇ ਯਤਨਾਂ ਨੂੰ ਇਕ ਜਨ ਅਭਿਆਨ ਮੁਹਿੰਮ ਵਜੋਂ ਲੈ ਕੇ ਕੰਮ ਕੀਤਾ ਜਾਣਾ ਚਾਹੀਦਾ ਹੈ |
ਪਿਛਲੀ ਖ਼ਬਰ ਗੁਰਮਤਿ ਕੈਂਪ ਰਾਹੀਂ ਬੱਚਿਆਂ ਨੂੰ ਗੁਰਬਾਣੀ ਤੇ ਸਿੱਖੀ ਨਾਲ ਜੋੜਨ ਦੀ ਸ਼ਲਾਘਾਯੋਗ ਕੋਸ਼ਿਸ਼ ਅਗਲੀ ਖ਼ਬਰ ਚੋਪੜਾ ਸਤੀਆਂ ਵਿਖੇ ਸਾਲਾਨਾ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।