28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਚੋਪੜਾ ਸਤੀਆਂ ਵਿਖੇ ਸਾਲਾਨਾ ਮੇਲਾ ਕਰਵਾਇਆ

ਅਜੀਤ ਡੈਸਕ 18-05-2026
ਸੜੋਆ/ਮਜਾਰੀ ਸਾਹਿਬਾਂ, 17 ਮਈ (ਹਰਮੇਲ, ਨਿਰਮਲਜੀਤ ਸਿੰਘ ਚਾਹਲ)-ਚੋਪੜਾ ਸਤੀਆਂ ਭਾਰਾਪੁਰ ਨੇੜੇ ਛਦੌੜੀ ਵਿਖੇ ਵੱਡੇ ਵਡੇਰਿਆਂ ਦੀ ਯਾਦ ਵਿਚ ਬੜੀ ਧੂਮ ਧਾਮ ਨਾਲ ਮੇਲਾ ਕਰਵਾਇਆ | ਪ੍ਰਬੰਧਕਾਂ ਵਲੋਂ ਸਵੇਰੇ ਸਤੀ ਮਾਤਾ ਦੇ ਦਰਬਾਰ 'ਤੇ ਝੰਡਾ ਚੜ੍ਹਾਇਆ ਤੇ ਪੂਜਾ ਕੀਤੀ ਗਈ ਅਤੇ ਦੂਰੋਂ-ਦੂਰੋਂ ਸੰਗਤਾਂ ਨੇ ਸਤੀ ਮਾਤਾ ਦੇ ਦਰਬਾਰ 'ਤੇ ਪਹੁੰਚ ਕੇ ਮੱਥਾ ਟੇਕਿਆ ਤੇ ਮਨੋ ਕਮਨਾ ਪੂਰੀਆਂ ਕੀਤੀਆਂ | ਬਾਅਦ 'ਚ ਸਟੇਜ ਦਾ ਆਗਾਜ਼ ਕੀਤਾ, ਜਿਸ ਵਿਚ ਜਸਵੰਤ ਅਣਖੀਲਾ ਤੇ ਚੰਨੀ ਨਿਰਮਾਣ ਮੁਹਾਲੀ ਨੇ ਸਤੀ ਮਾਤਾ ਦੇ ਦਰਬਾਰ 'ਤੇ ਧਾਰਮਿਕ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ | ਦੂਰੋਂ ਆਈਆਂ ਸੰਗਤਾਂ ਦੀ ਸਹੂਲਤ ਵਾਸਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਪ੍ਰਧਾਨ ਹੁਸਨ ਲਾਲ ਸਾਬਕਾ ਸਰਪੰਚ ਜੱਬੋਵਾਲ, ਮਾਸਟਰ ਭਗਤ ਰਾਮ, ਸਾਬਕਾ ਥਾਣੇਦਾਰ ਜਾਗਰ ਸਿੰਘ, ਤੀਰਥ ਰਾਮ ਸੜੋਆ, ਕੈਪਟਨ ਕਾਬਲ ਸਿੰਘ ਸਹੂੰਗੜਾ, ਗੁਰਵਿੰਦਰ ਸਿੰਘ ਗਿਫਟੀ ਸੰਮਤੀ ਮੈਂਬਰ, ਮਲਕੀਤ ਸਿੰਘ ਚੱਕ ਪੱਲੂ, ਰਸ਼ਪਾਲ ਸਿੰਘ ਪੰਚ ਸਹੂੰਗੜਾ, ਚਮਨ ਸਿੰਘ ਭਾਰਾਪੁਰ, ਹਰਮੇਸ਼ ਲਾਲ ਭਾਰਾਪੁਰ, ਪ੍ਰੇਮ ਜੀਤ ਟੱਪਰੀਆਂ ਖੁਰਦ, ਲੈਬਰ ਸਿੰਘ, ਸੁਖਬੀਰ ਸਿੰਘ ਜੱਬੋਵਾਲ, ਪ੍ਰੇਮ ਚੰਦ ਸਾਬਕਾ ਮੈਨੇਜਰ, ਮਲਕੀਤ ਸਿੰਘ ਜੱਬੋਵਾਲ, ਗੁਰਦੇਵ ਰਾਮ, ਸੁਖਬੀਰ ਮਾਸਟਰ, ਜਸਪਾਲ ਸੜੋਆ ਤੇ ਸਮੂਹ ਚੋਪੜਾ ਪਰਿਵਾਰ ਦੂਰ ਦੁਰਾਡੇ ਤੋਂ ਪਹੁੰਚਿਆ ਹੋਇਆ ਸੀ |
ਪਿਛਲੀ ਖ਼ਬਰ ਗਾਜਰ ਬੂਟੀ ਦੇ ਖਾਤਮੇ ਲਈ ਸਾਂਝੇ ਉੱਦਮ ਉਪਰਾਲਿਆਂ ਦੀ ਲੋੜ-ਪਠਲਾਵਾ ਸੰਸਥਾ ਅਗਲੀ ਖ਼ਬਰ ਮਾਨ ਸਰਕਾਰ ਨੇ ਬੇਅਦਬੀਆਂ ਵਿਰੁੱਧ ਕਾਨੂੰਨ ਬਣਾ ਕੇ ਸਮੁੱਚੇ ਸਿੱਖ ਜਗਤ ਦਾ ਦਿਲ ਜਿੱਤਿਆ-ਬਲਾਕੀਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।