ਬਹਿਰਾਮ, 17 ਮਈ (ਨਛੱਤਰ ਸਿੰਘ ਬਹਿਰਾਮ)-ਸਾਲਾਨਾ ਜੋੜ ਮੇਲੇ ਜਿਥੇ ਸਾਡੀ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ ਉੱਥੇ ਸਾਡੇ ਅੰਦਰ ਧਾਰਮਿਕ ਭਾਵਨਾ ਵੀ ਪੈਦਾ ਕਰਦੇ ਹਨ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਹਲਕਾ ਫਿਲੌਰ ਨੇ ਪਿੰਡ ਤਲਵੰਡੀ ਜੱਟਾਂ ਵਿਖੇ ਕਲਸੀ ਭਾਈਚਾਰੇ ਵਲੋਂ ਬਜ਼ੁਰਗਾਂ ਦੀ ਯਾਦ ਵਿਚ ਮਨਾਏ ਸਲਾਨਾ ਜੋੜ ਮੇਲੇ ਮੌਕੇ ਆਖੇ | ਉਨ੍ਹਾਂ ਕਿਹਾ ਕਿ ਸਾਨੂੰ ਬਜ਼ੁਰਗਾ ਦੇ ਦੱਸੇ ਦਰਸ਼ਨ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ | ਉਨ੍ਹਾਂ ਹੋਰ ਕਿਹਾ ਕਿ ਸਾਨੂੰ ਇਸ ਅਵਸਰ 'ਤੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਲਈ ਪ੍ਰੇਰਿਤ ਕਰੀਏ | ਉਪਰੰਤ ਧਾਰਮਿਕ ਸਟੇਜ ਸਜਾਈ ਗਈ, ਜਿਸ 'ਚ ਨਾਮਵਰ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀ ਹਾਜ਼ਰੀਆਂ ਭਰੀਆਂ | ਜਿਨ੍ਹਾਂ ਵਿਚ ਕਲਸੀ ਬ੍ਰਦਰਜ਼ ਤਲਵੰਡੀ ਜੱਟਾਂ, ਕਮਲ ਕਟਾਣੀਆਂ ਆਦਿ ਨੇ ਧਾਰਮਿਕ ਗੀਤ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਕਲਸੀ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ ਨੇ ਜਿਥੇ ਆਏ ਹੋਏ ਮੁੱਖ ਮਹਿਮਾਨਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ, ਉਥੇ ਸਾਰੀ ਸੰਗਤ ਦੀ ਚੜ੍ਹਦੀਕਲਾਂ ਲਈ ਬਜ਼ੁਰਗਾਂ ਦੇ ਚਰਨਾਂ ਵਿਚ ਅਰਦਾਸ ਵੀ ਕੀਤੀ | ਸਟੇਜ ਸਕੱਤਰ ਦੀ ਭੂਮਿਕਾ ਹਰਦੀਪ ਕੁਮਾਰ ਪੰਚ ਅਤੇ ਚੰਦਰ ਪ੍ਰਤਾਪ ਖਹਿਰਾ ਨੇ ਨਿਭਾਈ | ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਰਾਜਿੰਦਰ ਸ਼ਰਮਾ, ਪ੍ਰਧਾਨ ਅਮਰਜੀਤ ਕਲਸੀ, ਚੰਦਰ ਲਾਲ ਭੱਟੀਆਂ, ਰਸ਼ਪਾਲ ਕੌਰ ਸਰਪੰਚ ਤਲਵੰਡੀ, ਅਨੀਤਾ ਰਾਣੀ ਸਰਪੰਚ ਖਹਿਰਾ, ਲੈਕ: ਰਾਮ ਲੁਭਾਇਆ ਕਲਸੀ, ਚੰਦਰ ਲਾਲ ਭੱਟੀਆ, ਹਰਦੀਪ ਕੁਮਾਰ ਪੰਚ, ਪਰਮਜੀਤ ਕਲਸੀ, ਪੰਮੀ ਖਹਿਰਾ, ਸੇਵਾ ਸੁਸਾਇਟੀ ਬੰਗਾ ਦੇ ਸੰਸਥਾਪਕ ਸਮਾਜ ਸੇਵਿਕਾ ਬਲਦੀਸ਼ ਕੌਰ ਬੰਗਾ, ਚਮਨ ਲਾਲ ਕਲਸੀ, ਧਰਮ ਪਾਲ ਕਲਸੀ, ਬਲਜਿੰਦਰ ਰਾਮ, ਹਰਭਜਨ ਲਾਲ ਸਾਬਕਾ ਸਰਪੰਚ, ਹਰਮੇਸ਼ ਲਾਲ, ਅਮਰੀਕ ਕਲਸੀ, ਬਾਬਾ ਸੁਰਜੀਤ ਸਿੰਘ, ਪ੍ਰੇਮ ਪਾਲ ਕਟਾਰੀਆਂ, ਹਰਮੀਕ ਕਲਸੀ, ਪਰਮਜੀਤ ਬਹਿਰਾਮ, ਜਗਦੀਸ਼ ਕੁਮਾਰ, ਜਸਵੀਰ ਕਲਸੀ, ਲਵਪ੍ਰੀਤ ਕਲਸੀ, ਤੀਰਥ ਕਲਸੀ, ਜਸਵਿੰਦਰ ਪਾਲ, ਬਲਜਿੰਦਰ ਰਾਮ, ਪ੍ਰਦੀਪ ਕੁਮਾਰ, ਹਰਵਿੰਦਰ ਕੁਮਾਰ, ਮਦਨ ਲਾਲ, ਗੁਰਮੁੱਖ ਕਲਸੀ, ਹਰਮੇਸ਼ ਲਾਲ ਖਹਿਰਾ, ਵਿਜੇ ਕੁਮਾਰ, ਲਿਵਾਸਾ ਹਸਪਤਾਲ ਨਵਾਂਸ਼ਹਿਰ ਤੋਂ ਡਾ. ਵਿਸ਼ਾਲੀ ਚੌਧਰੀ, ਰੇਨੂੰਕਾ, ਨਵਜੋਤ ਕੌਰ, ਪਰਮਿੰਦਰ ਪਾਲ ਸਿੰਘ, ਜਸਵੀਰ ਰਾਮ, ਹਰਵਿੰਦਰ ਕੁਮਾਰ, ਰੂਪ ਲਾਲ, ਗੁਰਪ੍ਰੀਤ ਕਲਸੀ, ਗੁਰਜੀਤ ਕਲਸੀ, ਮਦਨ ਲਾਲ, ਜਸਵਿੰਦਰ ਰਾਮ, ਸੌਰਵ ਕਲਸੀ ਕੈਨੇਡਾ, ਬਲਬੀਰ ਰਾਮ ਆਦਿ ਸੰਗਤਾਂ ਹਾਜ਼ਰ ਸਨ |