ਠਾਣੇ, 17 ਮਈ (ਪੀ.ਟੀ.ਆਈ.) ਸਰਕਾਰੀ ਰੇਲਵੇ ਪੁਲਿਸ (ਜੀ ਆਰ ਪੀ) ਨੇ ਐਤਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਕੰਪਲੈਕਸ 'ਚ ਇੱਕ ਵਿਅਕਤੀ ਨੇ 14 ਸਾਲਾ ਲੜਕੀ ਨਾਲ ਕਥਿਤ ਤÏਰ 'ਤੇ ਜਬਰ ਜਨਾਹ ਕੀਤਾ¢ਇੱਕ ਅਧਿਕਾਰੀ ਨੇ ਦੱਸਿਆ ਕਿ ਜੀ.ਆਰ.ਪੀ. ਨੇ ਸਨਿਚਰਵਾਰ ਸ਼ਾਮ ਨੂੰ ਕਲਿਆਣ ਰੇਲਵੇ ਸਟੇਸ਼ਨ 'ਤੇ ਵਾਪਰੀ ਘਟਨਾ ਦੇ ਸਬੰਧ ਵਿੱਚ ਇੱਕ 23 ਸਾਲਾਂ ਦੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ¢ ਦੋਸ਼ੀ ਨਾਬਾਲਗ ਲੜਕੀ ਨੂੰ ਸ਼ਾਮ 5 ਵਜੇ ਦੇ ਕਰੀਬ ਰੇਲਵੇ ਸਟੇਸ਼ਨ 'ਤੇ ਲੈ ਆਇਆ ਅਤੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ¢ਦੋਵੇਂ ਕਿੱਥੋਂ ਦੇ ਸਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ¢ਕਲਿਆਣ ਜੀ.ਆਰ.ਪੀ. ਦੇ ਸੀਨੀਅਰ ਇੰਸਪੈਕਟਰ ਪੰਧਾਰੀ ਕਾਂਡੇ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 137 (2) (ਅਗਵਾ), 64 (1) (ਜਬਰ ਜਨਾਹ) ਅਤੇ ਹੋਰ ਸੰਬੰਧਿਤ ਧਾਰਾਵਾਂ ਦੇ ਨਾਲ-ਨਾਲ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ (ਪੋਕਸੋ) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ¢