01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਕਰਾਚੀ ਬੰਦਰਗਾਹ ’ਤੇ ਪਿਛਲੇ ਸੱਤ ਮਹੀਨਿਆਂ ਤੋਂ ਫਸਿਆ ਭਾਰਤੀ ਮਾਲਵਾਹਕ ਜਹਾਜ਼ ’ਤੇ ਬਿਜਲੀ ਗੁੱਲ, ਜ਼ਰੂਰੀ ਵਸਤਾਂ ਦੀ ਕਮੀ ਨਾਲ ਚਾਲਕ ਦਲ ਦੀ ਵਿਗੜ ਰਹੀ ਸਿਹਤ

ਅੰਮ੍ਰਿਤਸਰ, 31 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਕਰਾਚੀ ਬੰਦਰਗਾਹ ’ਤੇ ਭਾਰਤੀ ਮਾਲਵਾਹਕ ਜਹਾਜ਼ ਐੱਮ. ਵੀ.

ਭਾਰਤੀ ਮਾਲਵਾਹਕ ਜਹਾਜ਼ ਐੱਮ. ਵੀ. ਕੇਵਰ ਦੀ ਤਸਵੀਰ । ਤਸਵੀਰ ਰਾਹੀਂ : ਸੁਰਿੰਦਰ ਕੋਛੜ 01-11-2026
ਅੰਮ੍ਰਿਤਸਰ, 31 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਕਰਾਚੀ ਬੰਦਰਗਾਹ ’ਤੇ ਭਾਰਤੀ ਮਾਲਵਾਹਕ ਜਹਾਜ਼ ਐੱਮ. ਵੀ. ਕੇਵਰ ਪਿਛਲੇ ਸੱਤ ਮਹੀਨਿਆਂ ਤੋਂ ਫਸਿਆ ਹੋਇਆ ਹੈ। ਇਸ ਜਹਾਜ਼ ’ਤੇ ਚੀਫ਼ ਅਫ਼ਸਰ ਵਿਨੀਤ ਕਿਸ਼ੋਰ ਮਿਸ਼ਰਾ ਸਮੇਤ 6 ਭਾਰਤੀ ਮਲਾਹ ਮੌਜੂਦ ਹਨ। ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਘਰ ਵਾਪਸੀ ਨਾ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਡੂੰਘੀ ਚਿੰਤਾ ’ਚ ਹਨ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਵਿਦੇਸ਼ ਮੰਤਰਾਲੇ ਨੂੰ ਸਾਰੇ ਭਾਰਤੀ ਮਲਾਹਾਂ ਦੀ ਸੁਰੱਖਿਅਤ ਵਾਪਸੀ ਲਈ ਦਖ਼ਲ ਦੇਣ ਦੀ ਗੁਹਾਰ ਲਗਾਈ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦਾ ਚੀਫ਼ ਅਫ਼ਸਰ ਵਿਨੀਤ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦਾ ਰਹਿਣ ਵਾਲਾ ਹੈ ਅਤੇ ਇਹ ਸਭ ਅਪ੍ਰੈਲ ਮਹੀਨੇ ਤੋਂ ਕਰਾਚੀ ਬੰਦਰਗਾਹ ’ਤੇ ਫਸੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਵਿਨੀਤ ਨੇ ਇਸਲਾਮਾਬਾਦ ਸਥਿਤ ਭਾਰਤੀ ਦੂਤਾਵਾਸ ਨੂੰ ਚਿੱਠੀ ਲਿਖ ਕੇ ਮਦਦ ਦੀ ਅਪੀਲ ਕੀਤੀ ਸੀ, ਜਿਸ ਵਿਚ ਉਸ ਨੇ ਜਹਾਜ਼ ’ਤੇ ਬਿਜਲੀ ਗੁੱਲ ਰਹਿਣ, ਜ਼ਰੂਰੀ ਵਸਤਾਂ ਦੀ ਕਮੀ ਅਤੇ ਚਾਲਕ ਦਲ ਦੀ ਵਿਗੜ ਰਹੀ ਸਿਹਤ ਦਾ ਹਵਾਲਾ ਦਿੰਦੇ ਹੋਏ ਜਾਨ ਨੂੰ ਗੰਭੀਰ ਖ਼ਤਰਾ ਦੱਸਿਆ ਸੀ। ਉਸ ਨੇ ਪੱਤਰ ’ਚ ਇਹ ਵੀ ਲਿਖਿਆ ਕਿ ਰੁਜ਼ਗਾਰ ਦਾ ਇਕਰਾਰਨਾਮਾ ਖ਼ਤਮ ਹੋਣ ਦੇ ਬਾਵਜੂਦ ਕਰੂ ਮੈਂਬਰ ਜਹਾਜ਼ ਤੋਂ ਹੇਠਾਂ ਨਹੀਂ ਉਤਰ ਸਕੇ ਹਨ।
ਪਿਛਲੀ ਖ਼ਬਰ ਦਲਜੀਤ ਸਿੰਘ ਦੀ ਭੈਣ ਹਾਈ ਕੋਰਟ ਪੁੱਜੀ, ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ ਅਗਲੀ ਖ਼ਬਰ ਦੰਗਾ ਪੀੜਤਾਂ ਵਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।