01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਵਿਦੇਸ਼ੀ ਨਿਵੇਸ਼ ਦਾ ਬਾਹਰ ਨਿਕਲਣਾ ਜਾਰੀ-ਮਈ 'ਚ 27 ਹਜ਼ਾਰ ਕਰੋੜ ਤੋਂ ਜ਼ਿਆਦਾ ਵਾਪਸ ਕੱਢੇ

ਅਜੀਤ ਡੈਸਕ 18-05-2026
ਨਵੀਂ ਦਿੱਲੀ, 17 ਮਈ (ਏਜੰਸੀ)-ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਇਕੁਇਟੀ ਬਾਜ਼ਾਰ 'ਚੋਂ ਬਾਹਰ ਨਿਕਲਣਾ ਜਾਰੀ ਹੈ ਅਤੇ ਇਸ ਮਹੀਨੇ ਹੁਣ ਤੱਕ 27,048 ਕਰੋੜ ਰੁਪਏ ਕੱਢ ਲਏ ਗਏ ਹਨ | ਐਨ. ਐਸ. ਡੀ. ਐਲ. ਦੇ ਡਾਟਾ ਅਨੁਸਾਰ 2026 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਵਲੋਂ ਇਕੁਇਟੀ ਬਾਜ਼ਾਰ ਤੋਂ ਕੁਲ ਨਿਕਾਸੀ 2,2 ਟਿ੍ਲੀਅਲ ਤੱਕ ਪਹੁੰਚ ਗਈ ਹੈ | ਇਹ 2025 ਦੇ ਪੂਰੇ ਸਾਲ 'ਚ ਕੱਢੀ ਗਈ 1.66 ਟਿ੍ਲੀਅਨ ਰੁਪਏ ਦੀ ਰਾਸ਼ੀ ਤੋਂ ਜ਼ਿਆਦਾ ਹੈ | ਵਿਦੇਸ਼ੀ ਨਿਵੇਸ਼ਕਾਂ ਦਾ ਇਹ ਰਵੱਈਆ ਬਦਲਦੇ ਕੌਮਾਂਤਰੀ ਆਰਥਿਕ ਤੇ ਭੂ-ਰਾਜਨੀਤਕ ਮਾਹੌਲ ਦਰਮਿਆਨ ਕੌਮਾਂਤਰੀ ਨਿਵੇਸ਼ਕਾਂ 'ਚ ਸਾਵਧਾਨੀ ਦਾ ਸੰਕੇਤ ਦਿੰਦਾ ਹੈ | ਫਰਵਰੀ ਨੂੰ ਪਿੱਛੇ ਛੱਡ ਕੇ 2026 ਦੇ ਬਾਕੀ ਮਹੀਨਿਆਂ 'ਚ ਐਫ. ਪੀ. ਆਈਜ਼. ਦੇ ਸ਼ੁੱਧ ਵਿਕ੍ਰੇਤਾ ਰਹੇ, ਉਨ੍ਹਾਂ ਨੇ ਜਨਵਰੀ 'ਚ 36962 ਕਰੋੜ ਰੁਪਏ ਕੱਢ ਲਏ, ਜਿਸ ਦੇ ਬਾਅਦ ਫਰਵਰੀ 'ਚ ਉਹ ਸ਼ੁੱਧ ਖਰੀਦਦਾਰ ਬਣ ਗਏ ਅਤੇ 22615 ਕਰੋੜ ਦਾ ਨਿਵੇਸ਼ ਕੀਤਾ, ਜੋ ਪਿਛਲੇ 17 ਮਹੀਨਿਆਂ 'ਚ ਸਭ ਤੋਂ ਜ਼ਿਆਦਾ ਮਾਸਿਕ ਨਿਵੇਸ਼ ਸੀ | 2026 'ਚ ਹੁਣ ਤੱਕ, ਪ੍ਰਾਇਮਰੀ ਮਾਰਕੀਟ ਜ਼ਰੀਏ ਕੁਲ ਨਿਵੇਸ਼ 12468 ਕਰੋੜ ਰਿਹਾ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਐਫ. ਪੀ. ਆਈਜ਼ ਸ਼ੇਅਰ ਵੇਚਦੇ ਰਹਿਣਗੇ ਅਤੇ ਕੱਚੇ ਤੇਲ ਦੀਆਂ ਕੀਮਤਾਂ ਉਚੀਆਂ ਬਣੀਆਂ ਰਹਿਣਗੀਆਂ, ਤਦ ਤੱਕ ਰੁਪਈਆ ਹੋਰ ਕਮਜ਼ੋਰ ਹੋਣ ਦੀ ਸੰਭਾਵਨਾ ਹੈ | ਇਸ ਸਾਲ ਹੁਣ ਤੱਕ ਭਾਰਤੀ ਰੁਪਈਆ ਅਮਰੀਕੀ ਡਾਲਰ ਦੇ ਮੁਕਾਬਲੇ ਲਗਭਗ 7 ਪ੍ਰਤੀਸ਼ਤ ਕਮਜ਼ੋਰ ਹੋਇਆ ਹੈ |

ਪਿਛਲੀ ਖ਼ਬਰ ਆਨ-ਸਕ੍ਰੀਨ ਮਾਰਕਿੰਗ ਪ੍ਰਣਾਲੀ ਪੂਰੀ ਤਰ੍ਹਾਂ ਸੁਰੱਖਿਅਤ-ਸਿੱਖਿਆ ਮੰਤਰਾਲਾ <br/> ਅਗਲੀ ਖ਼ਬਰ ਠਾਣੇ ਰੇਲਵੇ ਸਟੇਸ਼ਨ 'ਤੇ ਨਾਬਾਲਗ ਲੜਕੀ ਨਾਲ ਜਬਰ ਜਨਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।