ਮੁਕੰਦਪੁਰ, 19 ਮਈ (ਅਮਰੀਕ ਸਿੰਘ ਢੀਂਡਸਾ)-ਪੀ. ਐਮ. ਸ੍ਰੀ ਸਰਕਾਰੀ ਸਕੂਲ ਮੁਕੰਦਪੁਰ ਦੇ 12ਵੀਂ ਜਮਾਤ ਦੇ ਸਾਇੰਸ ਗਰੁੱਪ 'ਚੋਂ ਨਿਹਾਰਿਕਾ ਨੇ 459 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਰਾਗਵ ਨੇ 458 ਅੰਕ ਪ੍ਰਾਪਤ ਕਰਕੇ ਦੂਜਾ ਤੇ ਨੰਦਨੀ ਨੇ 457 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ ਗਰੁੱਪ ਵਿਚੋਂ ਕੋਮਲ 226 ਅੰਕ ਪ੍ਰਾਪਤ ਕਰਕੇ ਪਹਿਲਾ, ਕੁਲਵਿੰਦਰ ਕੌਰ ਨੇ 422 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਤਰਨਦੀਪ ਸਿੰਘ ਨੇ 401 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਹਿਊਮੈਨਿਟੀਸ ਗਰੁੱਪ ਵਿਚੋਂ ਮਹਿਕ ਨੇ 438 ਅੰਕ ਪ੍ਰਾਪਤ ਕਰਕੇ ਪਹਿਲਾ, ਦੀਕਸ਼ਾ ਦਾਦਰਾ ਨੇ 429 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਯੋਗਤਾ ਸੁਮਨ ਨੇ 425 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਕਿਸ਼ਨ ਖਟਕੜ ਤੇ ਸਮੂਹ ਸਟਾਫ਼ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਉਨ੍ਹਾਂ ਦੇ ਮਾਪਿਆਂ ਦੀ ਹਾਜ਼ਰੀ ਵਿਚ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਦੇ ਅਗਲੇ ਭਵਿੱਖ ਲਈ ਦੁਆਵਾਂ ਦਿੱਤੀਆਂ |