29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਚਣਕੋਈ-ਬਛੌੜੀ ਦੀ ਸੜਕ 'ਤੇ ਮੁਕੰਮਲ ਹੋ ਚੁੱਕੀ ਪੁਲੀ ਨੂੰ ਲੋਕਾਂ ਨੇ ਚਾਲੂ ਕਰਨ ਦੀ ਕੀਤੀ ਮੰਗ

ਅਜੀਤ ਡੈਸਕ 20-05-2026
ਮਜਾਰੀ/ਸਾਹਿਬਾ, 19 ਮਈ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਰਕਾਰ ਵਲੋਂ ਚਣਕੋਆ ਅੱਡੇ ਤੋਂ ਵਾਇਆ ਚਣਕੋਈ, ਬਛੌੜੀ, ਮੌਜੋਵਾਲ ਮਜਾਰਾ ਤੇ ਆਕਲਿਆਣਾ ਤੋਂ ਨਵਾਂ ਪਿੰਡ ਟੱਪਰੀਆਂ ਤੱਕ ਦੀ ਸੜਕ ਦੇ ਨਵੀਨੀਕਰਨ ਦਾ ਕੰਮ ਪੰਜਾਬ ਮੰਡੀ ਬੋਰਡ ਵਲੋਂ ਸ਼ੁਰੂ ਕਰਵਾਇਆ ਹੋਇਆ ਹੈ | ਇਸ ਸੜਕ 'ਤੇ ਪੈਂਦੇ ਬਰਸਾਤੀ ਚੋਆਂ 'ਤੇ ਪੁਲੀਆਂ ਵੀ ਬਣਾਈਆਂ ਜਾ ਰਹੀਆਂ ਹਨ | ਪਿੰਡ ਚਣਕੋਈ ਤੋਂ ਬਛੌੜੀ ਨੂੰ ਜਾਂਦੀ ਸੜਕ 'ਤੇ ਬਰਸਾਤੀ ਪਾਣੀ ਨਾਲ ਵਾਰ-ਵਾਰ ਟੁੱਟਦੀ ਸੜਕ 'ਤੇ ਵੀ ਇੱਕ ਪੁਲੀ ਬਣਵਾ ਕੇ ਇੱਕ ਮਹੀਨਾ ਪਹਿਲਾਂ ਸਲੈਬ ਪਾ ਦਿੱਤੀ ਗਈ ਸੀ, ਜੋ ਹੁਣ ਪੂਰੀ ਤਰਾਂ ਨਾਲ ਸੁੱਕ ਚੁੱਕੀ ਹੈ | ਪਰ ਇਸ ਪੁਲੀ ਦੇ ਦੋਵੇਂ ਪਾਸੇ ਸੜਕ ਪੁੱਟੀ ਹੋਣ ਕਰਕੇ ਰਿਹ ਰਸਤਾ ਪੂਰੀ ਤਰਾਂ ਨਾਲ ਬੰਦ ਪਿਆ ਹੈ | ਇੱਥੋਂ ਸਿਰਫ਼ ਦੋ ਪਹੀਆ ਵਾਹਨ ਜੋ ਨਾਲ ਖੇਤ ਵਿਚੋਂ ਹੋ ਕੇ ਹੀ ਲੰਘਦੇ ਹਨ | ਇਸ ਸੜਕ ਦੇ ਬੰਦ ਹੋਣ ਰਹਿਣ ਨਾਲ ਰਾਹਗੀਰਾਂ ਨੂੰ ਵਾਇਆ ਕੌਲਗੜ੍ਹ ਹੋ ਕੇ ਜਾਣਾ ਪੈਂਦਾ ਹੈ | ਜੇਕਰ ਕੋਈ ਚਾਰ ਪਹੀਆਂ ਵਾਹਨ ਚਣਕੋਈ ਵਲੋਂ ਆਉਂਦਾ ਹੈ ਤਾਂ ਉਸ ਨੂੰ ਇਸ ਪੁਲੀ ਦੇ ਕੋਲ ਆ ਕੇ ਹੀ ਸੜਕ ਬੰਦ ਦਾ ਪਤਾ ਲੱਗਦਾ ਹੈ, ਜਿਸ ਨੂੰ ਵਾਪਸ ਮੁੜਨਾ ਪੈਂਦਾ ਹੈ | ਇੱਥੇ ਦੋ ਪਹੀਆ ਵਾਹਨ ਕਈ ਵਾਰ ਸੱਟਾਂ ਵੀ ਲਗਵਾ ਚੁੱਕੇ ਹਨ | ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾਈ ਆਗੂ ਤੇ ਪਿੰਡ ਚਣਕੋਈ ਦੇ ਸਾਬਕਾ ਸਰਪੰਚ ਰਣਵੀਰ ਸਿੰਘ ਭੱਟੀ ਨੇ ਦੱਸਿਆ ਕਿ ਹੁਣ ਇਹ ਪੁਲੀ ਪੂਰੀ ਤਰਾਂ ਸੁੱਕ ਚੁੱਕੀ ਹੈ | ਉਨ੍ਹਾਂ ਮੰਡੀ ਬੋਰਡ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਬਾਕੀ ਸੜਕ ਦਾ ਕੰਮ ਸ਼ੁਰੂ ਕਰਵਾਉਣਾ ਹੈ, ਇਸ ਦੇ ਦੋਵੇਂ ਪਾਸੇ ਮਿੱਟੀ ਪਵਾ ਕੇ ਇਸ ਰਸਤੇ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਆਉਣ-ਜਾਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ |
ਪਿਛਲੀ ਖ਼ਬਰ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਮਕਸੂਦਪੁਰ-ਸੂੰਢ ਦੀ ਦਾਣਾ ਮੰਡੀ 'ਚੋਂ ਕਣਕ ਦੀ ਚੁਕਾਈ ਨਾ ਹੋਣ ਕਾਰਨ ਮੰਡੀ ਦੇ ਹਰ ਵਰਗ 'ਚ ਸਰਕਾਰ ਪ੍ਰਤੀ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।