29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮਕਸੂਦਪੁਰ-ਸੂੰਢ ਦੀ ਦਾਣਾ ਮੰਡੀ 'ਚੋਂ ਕਣਕ ਦੀ ਚੁਕਾਈ ਨਾ ਹੋਣ ਕਾਰਨ ਮੰਡੀ ਦੇ ਹਰ ਵਰਗ 'ਚ ਸਰਕਾਰ ਪ੍ਰਤੀ ਭਾਰੀ ਰੋਸ

ਅਜੀਤ ਡੈਸਕ 20-05-2026
ਕਟਾਰੀਆਂ, 19 ਮਈ (ਪ੍ਰੇਮੀ ਸੰਧਵਾਂ) - ਮਕਸੂਦਪੁਰ-ਸੂੰਢ ਦਾਣਾ ਮੰਡੀ ਵਿੱਚ ਮਜ਼ਦੂਰਾਂ ਨੇ ਆਪਣਾ ਦੁੱਖ ਸੁਣਾਉਂਦਿਆਂ ਕਿਹਾ ਕਿ ਮੰਡੀ 'ਚੋਂ ਕਣਕ ਦੀ ਖਰੀਦ ਦਾ ਕੰਮ ਕਰੀਬ ਪਿਛਲੇ 15 ਦਿਨਾਂ ਤੋਂ ਖਤਮ ਹੋ ਚੁੱਕਾ ਹੈ | ਪਰ ਏਜੰਸੀਆਂ ਵਲੋਂ ਖਰੀਦ ਕੀਤੀ ਕਣਕ ਦੀਆਂ ਬੋਰੀਆਂ ਦੇ ਅੰਬਾਰ ਅਜੇ ਵੀ ਮੰਡੀ ਵਿੱਚ ਲੱਗੇ ਹੋਏ ਹਨ | ਜਿਸ ਕਾਰਨ ਆੜ੍ਹਤੀ ਅਤੇ ਮਜ਼ਦੂਰ ਪ੍ਰੇਸ਼ਾਨੀ ਦੇ ਦੌਰ ਵਿਚੋਂ ਗੁਜਰ ਰਹੇ ਹਨ | ਕਿਉਂਕਿ ਕਣਕ ਦੀ ਚੁਕਾਈ ਦਾ ਕੰਮ ਬਹੁਤ ਹੀ ਢਿੱਲੀ ਗਤੀ ਨਾਲ ਚੱਲ ਰਿਹਾ ਹੈ | ਜਿਸ ਕਾਰਨ ਮਜ਼ਦੂਰ ਮੰਡੀ ਵਿੱਚ ਬੱਝ ਕੇ ਬੈਠੇ ਹੋਏ ਹਨ | ਮਜ਼ਦੂਰਾਂ ਅਤੇ ਆੜ੍ਹਤੀਆਂ ਨੇ ਕਿਹਾ ਕਿ ਚੁਕਾਈ ਨਾ ਹੋਣ ਕਾਰਨ ਕਈ ਮਜ਼ਦੂਰ ਆਪਣੇ ਰਾਜਾਂ ਨੂੰ ਚਲੇ ਗਏ ਹਨ ਤੇ ਕਈ ਜਾਣ ਦੀ ਤਿਆਰੀ ਵਿੱਚ ਹਨ | ਕਿਉਂਕਿ ਜੋ ਉਨ੍ਹਾਂ ਨੇ ਮਾੜੀ ਮੋਟੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਕਮਾਇਆ ਹੋਇਆ ਸੀ, ਉਹ ਵਿਹਲੇ ਬਹਿ ਕੇ ਖਰਚ ਹੋ ਚੁੱਕਾ ਹੈ | ਜਿਸ ਕਾਰਨ ਉਹ ਆਪਣੇ ਰਾਜਾਂ ਨੂੰ ਖਾਲੀ ਹੱਥ ਜਾਣ ਲਈ ਮਜ਼ਬੂਰ ਹਨ | ਕਿਉਂਕਿ ਚੁਕਾਈ ਦਾ ਕੰਮ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ | ਜਿਸ ਕਾਰਨ ਉਨ੍ਹਾਂ ਨੂੰ ਆਪਣੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ | ਮਜ਼ਦੂਰ ਤੇ ਆੜ੍ਹਤੀਆਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਮਕਸੂਦਪੁਰ- ਸੂੰਢ ਦਾਣਾ ਮੰਡੀ ਵਿਚੋਂ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰਾਂ ਦੀ ਚੁਕਾਈ ਜਲਦ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਣਕ ਦੀ ਚੁਕਾਈ ਵਿੱਚ ਅਜੇ ਵੀ ਕੋਈ ਢਿੱਲ ਮੱਠ ਵਰਤਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹੱਟਣਗੇ | ਜਿਸ ਦੀ ਜਿੰਮੇਵਾਰੀ ਸਰਕਾਰ ਤੇ ਪ੍ਰਸ਼ਾਸ਼ਨ ਦੀ ਹੋਵੇਗੀ |
ਪਿਛਲੀ ਖ਼ਬਰ ਚਣਕੋਈ-ਬਛੌੜੀ ਦੀ ਸੜਕ 'ਤੇ ਮੁਕੰਮਲ ਹੋ ਚੁੱਕੀ ਪੁਲੀ ਨੂੰ ਲੋਕਾਂ ਨੇ ਚਾਲੂ ਕਰਨ ਦੀ ਕੀਤੀ ਮੰਗ ਅਗਲੀ ਖ਼ਬਰ ਭਗਵਾਨ ਮਹਾਂਵੀਰ ਸਕੂਲ ਬੰਗਾ 'ਚ ਵਿਦਿਆਰਥੀ ਕੌਂਸਲ ਦਾ ਸਹੁੰ ਚੁੱਕ ਸਮਾਗਮ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।