29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਗਰ ਕੌਂਸਲ ਚੋਣਾਂ ਦਰਮਿਆਨ ਪੇਪਰ ਰੱਦ ਹੋਣ 'ਤੇ ਲਗਾਇਆ ਧਰਨਾ ਦੂਜੇ ਦਿਨ ਦੁਪਹਿਰ ਤੱਕ ਰਿਹਾ ਜਾਰੀ ਏ.ਡੀ.ਸੀ ਨੂੰ ਮੰਗ ਪੱਤਰ ਦੇ ਕੇ ਸਮਾਪਤ ਕੀਤਾ ਧਰਨਾ

ਅਜੀਤ ਡੈਸਕ 20-05-2026
ਰਾਹੋਂ, 19 ਮਈ (ਉਂਕਾਰ ਸਿੰਘ ਰਾਠੋਰ)-ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਖਾਸ ਤੌਰ 'ਤੇ ਨਾਮਜ਼ਦਗੀ ਪੇਪਰ ਕੈਂਸਲ ਹੋਣ ਦੇ ਕਾਰਨ ਰਾਹੋਂ ਵਿਖੇ ਵੱਡੇ ਪੱਧਰ 'ਤੇ ਧਰਨਾ ਦੂਜੇ ਦਿਨ ਵੀ ਦੁਪਹਿਰ ਤੱਕ ਜਾਰੀ ਰਿਹਾ ਜਿਸ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਰਾਹੋਂ ਦੇ ਨਗਰ ਕੌਂਸਲ ਚੋਣਾਂ ਦਰਮਿਆਨ ਵਾਰਡ ਨੰਬਰ 13 ਤੋਂ ਅਜ਼ਾਦ ਉਮੀਦਵਾਰ ਹੇਮੰਤ ਰਣਦੇਵ ਬੌਬੀ ਦੇ ਕਾਗਜ਼ ਰੱਦ ਹੋਣ 'ਤੇ ਮਹੌਲ ਗਰਮ ਹੋ ਗਿਆ ਸੀ | ਇਸ ਮੌਕੇ ਅੱਜ ਦੂਜੇ ਦਿਨ ਵੀ ਨਵਾਂਸ਼ਹਿਰ ਵਿਧਾਇਕ ਡਾਕਟਰ ਨਛੱਤਰ ਪਾਲ, ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ, ਗੁਰਬਖਸ਼ ਸਿੰਘ ਖਾਲਸਾ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹੇਮੰਤ ਰਣਦੇਵ ਬੌਬੀ, ਹਰਪ੍ਰੀਤ ਸਿੰਘ ਖਾਰਾ ਵਲੋਂ ਪੇਪਰ ਰੱਦ ਹੋਣ 'ਤੇ ਕਿਹਾ ਕਿ ਪੇਪਰ ਰੱਦ ਹੋਣ ਦੇ ਕਾਰਨ ਕਾਂਗਰਸ, ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਲੱਗ ਰਹੀ ਹੈ | ਜਿਸ ਦੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਬਲਾਚੌਰ ਦੇ ਐਸ.ਡੀ.ਐਮ ਸਮੇਤ ਕਈ ਅਫ਼ਸਰਾਂ ਦੀ ਵੀ ਮਿਲੀ ਭੁਗਤ ਦੱਸੀ ਜਾ ਰਹੀ ਸੀ | ਕੱਲ੍ਹ ਤੋਂ ਲੱਗੇ ਧਰਨੇ ਵਿੱਚ ਏ.ਡੀ.ਸੀ ਸੰਜੀਵ ਸ਼ਰਮਾ ਵਲੋਂ ਸਾਰਿਆਂ ਨੂੰ ਵਿਸ਼ਵਾਸ ਦਵਾ ਕੇ ਧਰਨਾ ਸਮਾਪਤ ਕਰਵਾਇਆ | ਜਿਸ ਵਿੱਚ ਉਹਨਾਂ ਨੂੰ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ, ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਅਤੇ ਹੇਮੰਤ ਰਣਦੇਵ ਬੌਬੀ ਸਮੇਤ ਲੀਡਰਸ਼ਿਪ ਵਲੋਂ ਮੰਗ ਪੱਤਰ ਦਿੱਤਾ ਗਿਆ | ਜਿਸ 'ਤੇ ਏ.ਡੀ.ਸੀ ਨੇ ਯਕੀਨ ਦਵਾਇਆ ਕਿ ਇਸ ਸਬੰਧੀ ਪੂਰਨ ਤੌਰ 'ਤੇ ਜਾਂਚ ਪੜਤਾਲ ਕੀਤੀ ਜਾਵੇਗੀ | ਇਸ ਮਸਲੇ ਸਬੰਧੀ ਐਸ.ਡੀ.ਐਮ ਬਲਾਚੌਰ ਰਿਟਰਨਿੰਗ ਅਫ਼ਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਰਡ ਨੰਬਰ 13 ਤੋਂ ਹੇਮੰਤ ਰਣਦੇਵ ਬੌਬੀ ਦੇ ਕਾਗਜ਼ ਰੱਦ ਕਰਨ ਦਾ ਕਾਰਨ ਉਨ੍ਹਾਂ ਵਲੋਂ ਕਾਗਜ਼ਾਂ 'ਚ ਜਾਣਕਾਰੀ ਪੂਰੀ ਨਹੀਂ ਦਿੱਤੀ ਗਈ ਜਿਸ ਕਾਰਨ ਉਨ੍ਹਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ | ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਕੁੱਝ ਲਗਦਾ ਹੈ ਤਾਂ ਉਹ ਅਦਾਲਤ ਵਿੱਚ ਜਾ ਸਕਦੇ ਹਨ | ਇਸ ਮੌਕੇ ਵਾਰਡ ਨੰਬਰ - 5 ਤੋਂ ਹਰਦੀਪ ਕੌਰ ਪਤਨੀ ਬਲਵੰਤ ਸਿੰਘ ਚੀਮਾ ਅਤੇ ਵਾਰਡ ਨੰਬਰ - 9 ਤੋਂ ਜਸਵਿੰਦਰ ਚੋਪੜਾ ਪਤਨੀ ਮੁਕੇਸ਼ ਚੋਪੜਾ ਬੋਬੀ ਬਿਨਾਂ ਮੁਕਾਬਲਾ ਜੇਤੂ ਰਹੇ | ਇਸ ਮੌਕੇ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ, ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ, ਹਰਪ੍ਰੀਤ ਸਿੰਘ ਖਾਰਾ, ਹੇਮੰਤ ਰਣਦੇਵ ਬੌਬੀ, ਗੁਰਬਖਸ਼ ਸਿੰਘ ਖਾਲਸਾ, ਮਨਜੀਤ ਸਿੰਘ ਕੰਗ, ਮੋਹਨ ਲਾਲ ਜਾਂਗੜਾ, ਕਮਲ ਜਾਂਗੜਾ, ਕੁਲਦੀਪ ਸਿੰਘ, ਤਰਸੇਮ ਚੁੰਬਰ, ਜੋਗਿੰਦਰ ਸਿੰਘ, ਗੌਰਵ ਗਾਬਾ, ਰਾਜਵੰਤ ਸਿੰਘ ਬਾਜਵਾ, ਮਹਿੰਦਰ ਸਿੰਘ ਸੰਧੂ, ਮੁਕੇਸ਼ ਬੌਬੀ, ਕੁਲਵੀਰ ਸਿੰਘ ਖੱਦਰ, ਕੁਲਵਿੰਦਰ ਸਿੰਘ ਕੁੱਲਾ, ਮੋਹਨ ਲਾਲ, ਕਸ਼ਮੀਰ ਲਾਲ, ਬਿਸ਼ਨ ਦਾਸ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਬਬਲਾ, ਚੇਂਚਲ ਸਿੰਘ, ਯਸ਼ਪਾਲ ਜਾਂਗੜਾ, ਮਨੀਸ਼ ਅਰੋੜਾ, ਗਗਨ ਭਾਰਦਵਾਜ, ਜਗਤਾਰ ਸਿੰਘ ਰਾਠੋਰ, ਰਿਕੀ ਰਾਠੋਰ, ਬੱਲੀ ਕਾਹਲੋਂ, ਮਲਕੀਤ ਸਿੰਘ ਕਾਹਲੋਂ, ਕਮਲ ਜਾਂਗੜਾ, ਹਰਜੀਤ ਸਿੰਘ, ਬਲਦੇਵ ਸਿੰਘ ਭਾਗੀ, ਅਰਜੁਨ ਰਣਦੇਵ, ਬਲਵੰਤ ਸਿੰਘ ਬਾਜਵਾ ਅਤੇ ਹੋਰ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰਿ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਪੜਤਾਲ ਉਪਰੰਤ 197 ਨਾਮਜ਼ਦਗੀ ਪੱਤਰ ਯੋਗ ਪਾਏ ਅਗਲੀ ਖ਼ਬਰ ਝੰਡੇਰ ਕਲਾਂ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।