29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਿੱਖਿਆ ਸੇਵਾ ਸੁਸਾਇਟੀ ਬੰਗਾ ਵਲੋਂ ਬਾਬਾ ਗੋਲਾ ਸਕੂਲ ਬੰਗਾ ਦੇ ਵਿਦਿਆਰਥੀ ਸਨਮਾਨਿਤ

ਅਜੀਤ ਡੈਸਕ 20-05-2026
ਬੰਗਾ, 19 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਬੰਗਾ ਦੇ ਮੈਂਬਰਾਂ ਨੇ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਦਸਵੀਂ ਜਮਾਤ ਅਤੇ ਬਾਰ੍ਹਵੀਂ ਜਮਾਤ 'ਚੋਂ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਉਹਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ | ਵਰਨਣਯੋਗ ਹੈ ਕਿ ਅੱਠਵੀਂ ਜਮਾਤ ਵਿੱਚ ਐਨ. ਐਮ.ਐਮ.ਐਸ. ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਸੇਵਾ ਸੁਸਾਇਟੀ ਦੇ ਮੈਂਬਰ ਮੈਡਮ ਮਨਜੀਤ ਕੌਰ ਬੋਲਾ, ਮੈਡਮ ਹਰਪ੍ਰੀਤ ਅਰੋੜਾ, ਮੈਡਮ ਕਿਰਨਜੀਤ ਕੌਰ, ਅਮਰਦੀਪ ਸਿੰਘ ਬੰਗਾ, ਕੁਲਵੀਰ ਸਿੰਘ ਪਾਬਲਾ, ਡਾ: ਹਰੀ ਕਿ੍ਸ਼ਨ, ਸਰਬਜੀਤ ਸਿੰਘ ਮੰਗੂਵਾਲ ਇਸ ਮੌਕੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਆਪ ਹਾਜ਼ਰ ਹੋਏ | ਸਕੂਲ ਇੰਚਾਰਜ ਸ੍ਰੀਮਤੀ ਜਸਵਿੰਦਰ ਕੌਰ ਨੇ ਦੱਸਿਆ ਕਿ ਇਹ ਸੇਵਾ ਸੁਸਾਇਟੀ ਹਰ ਸਾਲ ਇਸੇ ਤਰ੍ਹਾਂ ਬੱਚਿਆਂ ਦਾ ਮਾਣ ਵਧਾਉਂਦੀ ਹੈ ਤੇ ਅਸੀਂ ਇਸ ਨੇਕ ਕਾਰਜ ਲਈ ਸੁਸਾਇਟੀ ਦੇ ਮੈਂਬਰਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ | ਸਕੂਲ ਦੇ ਸਾਰੇ ਹੀ ਸਟਾਫ਼ ਮੈਂਬਰਾਂ ਨੇ ਇਹਨਾਂ ਪਤਵੰਤੇ ਸੱਜਣਾਂ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਡੀਜ਼ਲ-ਪੈਟਰੋਲ ਦੀਆਂ ਵਧੀਆ ਕੀਮਤਾਂ ਨੇ ਮੱਧ ਵਰਗ ਦਾ ਲੱਕ ਤੋੜਿਆ-ਆਦੋਆਣਾ ਅਗਲੀ ਖ਼ਬਰ ਬੰਗਾ ਨਗਰ ਕੌਂਸਲ ਚੋਣਾਂ 'ਚ ਨਾਮਜ਼ਦਗੀਆਂ ਵਾਪਸੀ ਤੋਂ ਬਾਅਦ 15 ਵਾਰਡਾਂ ਲਈ 52 ਉਮੀਦਵਾਰ ਮੈਦਾਨ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।