29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਡੀਜ਼ਲ-ਪੈਟਰੋਲ ਦੀਆਂ ਵਧੀਆ ਕੀਮਤਾਂ ਨੇ ਮੱਧ ਵਰਗ ਦਾ ਲੱਕ ਤੋੜਿਆ-ਆਦੋਆਣਾ

ਅਜੀਤ ਡੈਸਕ 20-05-2026
ਜਾਡਲਾ, 19 ਮਈ (ਹਰਕੰਵਲ ਸਿੰਘ ਕੌਲਗੜ੍ਹ)-ਕੇਂਦਰ ਸਰਕਾਰ ਵੱਲੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਕੀਤੇ ਗਏ ਵਾਧੇ ਨੇ ਕਿਸਾਨਾਂ ਤੇ ਆਮ ਲੋਕਾਂ 'ਤੇ ਆਰਥਿਕ ਬੋਝ ਹੋਰ ਵਧਾ ਦਿੱਤਾ ਹੈ | ਜਿਸ ਨਾਲ ਮੱਧ ਵਰਗ ਦੇ ਲੋਕਾਂ ਦਾ ਲੱਕ ਟੁੱਟ ਗਿਆ ਹੈ | ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਨਵੀਨ ਆਦੋਆਣਾ ਨੇ 'ਅਜੀਤ' ਨਾਲ ਗੱਲ ਕਰਦਿਆਂ ਕੀਤਾ, ਉਨ੍ਹਾਂ ਕਿਹਾ ਇਸ ਵਾਧੇ ਦਾ ਅਸਰ ਮਹਿੰਗਾਈ 'ਤੇ ਸਿੱਧਾ ਦਿਖਾਈ ਦੇਵੇਗਾ | ਉਨ੍ਹਾਂ ਕਿਹਾ ਕਿ ਡੀਜ਼ਲ-ਪੈਟਰੋਲ ਮਹਿੰਗਾ ਹੋਣ ਨਾਲ ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਵਧ ਜਾਣਗੇ | ਸਬਜ਼ੀ, ਦਾਲਾਂ, ਦੁੱਧ ਸਮੇਤ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ | ਨਾਲ ਹੀ ਆਵਾਜਾਈ ਦੇ ਸਾਧਨਾਂ ਦੇ ਰੇਟ ਵੀ ਵੱਧ ਜਾਣਗੇ | ਬੱਸਾਂ, ਆਟੋ, ਟੈਕਸੀ ਦਾ ਕਿਰਾਇਆ ਵਧਣ ਨਾਲ ਆਮ ਆਦਮੀ ਦੀ ਜੇਬ 'ਤੇ ਸਿੱਧਾ ਅਸਰ ਪਵੇਗਾ | ਆਦੋਆਣਾ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ | ਡੀਜ਼ਲ ਮਹਿੰਗਾ ਹੋਣ ਨਾਲ ਕਟਾਈ ਤੇ ਬਿਜਾਈ ਦੇ ਸਾਧਨਾਂ ਦੇ ਰੇਟ ਵੀ ਅਸਮਾਨ ਛੂਹਣ ਲੱਗ ਪੈਣਗੇ | ਟਰੈਕਟਰ, ਕੰਬਾਈਨ ਦਾ ਖਰਚਾ ਵਧਣ ਨਾਲ ਖੇਤੀ ਲਾਗਤ ਕਈ ਗੁਣਾ ਵੱਧ ਜਾਵੇਗੀ | ਪਰ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਨਾ-ਮਾਤਰ ਵਾਧਾ ਕਿਸਾਨਾਂ ਨਾਲ ਧੋਖਾ ਹੈ | ਨਵੀਨ ਆਦੋਆਣਾ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਵਧੀਆਂ ਕੀਮਤਾਂ ਵਾਪਸ ਲਵੇ ਤੇ ਕਿਸਾਨਾਂ ਨੂੰ ਡੀਜ਼ਲ 'ਤੇ ਵਿਸ਼ੇਸ਼ ਰਾਹਤ ਦੇਵੇ |
ਪਿਛਲੀ ਖ਼ਬਰ ਸਤਨਾਮ ਸਿੰਘ ਭੰਗਲ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਸਿੱਖਿਆ ਸੇਵਾ ਸੁਸਾਇਟੀ ਬੰਗਾ ਵਲੋਂ ਬਾਬਾ ਗੋਲਾ ਸਕੂਲ ਬੰਗਾ ਦੇ ਵਿਦਿਆਰਥੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।