21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮਹੇ ਗੋਤ ਸਤੀਆਂ ਦਾ ਮੇਲਾ 28 ਨੂੰ

ਅਜੀਤ ਡੈਸਕ 26-05-2026
ਸੜੋਆ, 25 ਮਈ (ਹਰਮੇਲ ਸਹੂੰਗੜਾ)-ਮਹੇ ਗੋਤ ਸਤੀਆਂ ਦਾ ਮੇਲਾ ਮਨਾਇਆ ਜਾ ਰਿਹਾ ਹੈ | ਮਹੇ ਗੋਤ ਵੈਲਫੇਅਰ ਕਮੇਟੀ (ਰਜਿ) ਸਮੂਹ ਕਮੇਟੀ ਦੇ ਮੈਂਬਰਾਂ ਵਲੋਂ ਦੱਸਿਆ ਗਿਆ ਕਿ ਇਸ ਵਾਰ ਲੱਗਣ ਵਾਲਾ ਮਹੇ ਗੋਤ ਸਤੀਆਂ ਦਾ ਮੇਲਾ 28 ਤਰੀਕ ਨੂੰ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਰੋਡ ਅੱਡਾ ਨਵਾਂਗਰਾਂ ਨਜ਼ਦੀਕ ਪੈਂਦੇ ਪਿੰਡ ਕਰੀਮਪੁਰ ਧਿਆਨੀ ਦੇ ਕੋਲ ਹਿਆਤਪਰ ਜੱਟਾਂ ਵਿਖੇ ਮਨਾਇਆ ਜਾ ਰਿਹਾ ਹੈ | ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਸੱਤਪਲ ਮਹੇ ਪਿੰਡ ਕੁੱਕੜ ਮਜਾਰਾ ਨੇ ਦੱਸਿਆ ਕਿ ਸਵੇਰੇ 9 ਵਜੇ ਦਰਬਾਰ ਵਿਚ ਝੰਡੇ ਦੀ ਰਸਮ ਤੇ ਹਵਨ ਪਾਉਣ ਦੀ ਰਸਮ ਅਦਾ ਕੀਤੀ ਜਾਵੇਗੀ | ਉਪਰੰਤ ਬਾਅਦ ਦੁਪਹਿਰ ਸਟੇਜ ਦਾ ਆਗਾਜ਼ ਹੋਵੇਗਾ, ਜਿਸ ਵਿਚ ਪਹੁੰਚੇ ਹੋਏ ਕਲਾਕਾਰ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਪੰਜਾਬ ਭਰ 'ਚ ਵਸਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਸਤੀ ਮਾਤਾ ਦੇ ਦਰਬਾਰ 'ਤੇ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰੋ ਤੇ ਸੰਗਤਾਂ ਵਾਸਤੇ ਅਤੁੱਟ ਲੰਗਰ ਵਰਤਾਇਆ ਜਾਵੇਗਾ | ਇਸ ਮੌਕੇ ਦਵਿੰਦਰ ਸਿੰਘ, ਸ਼ਿਵ ਰਾਮ, ਰਸ਼ਪਾਲ, ਬਲਵੀਰ ਸਿੰਘ, ਵਿਨੇ ਕੁਮਾਰ ਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਹਿਰ ਦੇ ਪਾਣੀ ਦਾ ਮੋਘਾ ਸੜਕ ਤੋਂ ਹਟਾਉਣ ਦੀ ਮੰਗ ਅਗਲੀ ਖ਼ਬਰ ਸੰਜੀਵ ਸ਼ਰਮਾ ਏ. ਡੀ. ਸੀ. (ਜ) ਸ਼ਹੀਦ ਭਗਤ ਸਿੰਘ ਨਗਰ ਨੇ ਸਿੰਬਲ ਮਜਾਰਾ ਨਿਵਾਸੀ ਕਾਬਲ ਰਾਮ ਨੂੰ ਦਿੱਤਾ ਆਈ-ਕਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।