21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਕੁੱਤਿਆਂ ਨੂੰ ਅਣਿਆਈ ਮੌਤ ਮਾਰਨਾ ਮਸਲੇ ਦਾ ਹੱਲ ਨਹੀਂ-ਬਾਬਾ ਪ੍ਰੇਮ ਸਿੰਘ

ਅਜੀਤ ਡੈਸਕ 26-05-2026
ਬਲਾਚੌਰ, 25 ਮਈ (ਨਰੇਸ਼ ਧੌਲ)-ਸੋਸ਼ਲ ਮੀਡੀਆ 'ਤੇ ਪੰਜਾਬ ਸਰਕਾਰ ਵਲੋਂ ਕੁੱਤਿਆਂ ਨੂੰ ਮਾਰਨ ਦੀਆਂ ਚੱਲ ਰਹੀਆਂ ਪੋਸਟਾਂ ਸੰਬੰਧੀ ਬਾਬਾ ਪ੍ਰੇਮ ਸਿੰਘ ਸੰਚਾਲਕ ਗੁਰਦੁਆਰਾ ਪ੍ਰਭੂ ਨਿਵਾਸ ਕਸਬਾ ਭੱਦੀ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸਾਰੇ ਕੁੱਤਿਆਂ ਨੂੰ ਅਣਆਈ ਮੌਤ ਮਾਰਨਾ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਜੇਕਰ ਇਤਿਹਾਸ ਫੋਲਿਆ ਜਾਵੇ ਤਾਂ ਕੁੱਤੇ ਨੂੰ ਵਫ਼ਾਦਾਰ ਤੇ ਦਰਵੇਸ਼ ਤੱਕ ਵੀ ਆਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਕੁੱਝ ਕੁੱਤੇ ਖ਼ੰੂਖ਼ਾਰ ਤੇ ਹਲਕੇ ਹੋਏ ਹੁੰਦੇ ਹਨ ਜੋ ਬੱਚਿਆਂ ਬਜ਼ੁਰਗਾਂ ਅਤੇ ਹੋਰ ਜੀਵਾਂ ਨੂੰ ਨੁਕਸਾਨ ਪਹੁੰਚਾ ਕੇ ਆਪਣਾ ਸ਼ਿਕਾਰ ਬਣਾਉਂਦੇ ਹਨ, ਉਨ੍ਹਾਂ ਸੰਬੰਧੀ ਯੋਗ ਸਖ਼ਤ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਣਾ ਚਾਹੀਦਾ ਹੈ ਨਾ ਕਿ ਸਾਰੇ ਕੁੱਤਿਆਂ ਨੂੰ ਮੌਤ ਦੇ ਘਾਟ ਉਤਾਰਨ ਦੀ ਗੱਲ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਸ਼ੂ ਵਿਭਾਗ ਦੇ ਡਾਕਟਰਾਂ ਦੀ ਸਹਾਇਤਾ ਨਾਲ ਕੁੱਤਿਆਂ ਦੀ ਪੈਦਾਵਾਰ ਵਿਚ ਕਮੀ ਲਿਆਉਣ ਜਿਹੇ ਤਰੀਕੇ ਅਪਣਾ ਕੇ ਇਸ ਸਮੱਸਿਆ ਦੇ ਬਹੁ ਗਿਣਤੀ ਹੱਲ ਕੱਢਣ ਵਿਚ ਪਹਿਲਕਦਮੀ ਕਰਨੀ ਚਾਹੀਦੀ ਹੈ | ਇਸ ਨਾਲ ਆਉਣ ਵਾਲੇ ਦੋ ਤਿੰਨ ਸਾਲਾਂ ਵਿਚ ਚੰਗੇ ਸੁਧਾਰ ਵੇਖਣ ਨੂੰ ਮਿਲ ਸਕਦੇ ਹਨ | ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਕੁੱਤਿਆਂ ਲਈ ਸ਼ੈਲਟਰ ਬਣਾਉਣੇ ਚਾਹੀਦੇ ਹਨ, ਜਿਥੇ ਆਵਾਰਾ ਕੁੱਤਿਆਂ ਨੂੰ ਕਾਬੂ ਕਰਕੇ ਡੱਕਿਆ ਜਾ ਸਕਦਾ ਹੈ |
ਪਿਛਲੀ ਖ਼ਬਰ ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਕੀਰਤਨ ਦਰਬਾਰ ਸੰਤ ਸਮਾਗਮ 30 ਤੋਂ ਅਗਲੀ ਖ਼ਬਰ ਰੱਤੇਵਾਲ 'ਚ ਵੱਡੀ ਗਿਣਤੀ ਪਰਿਵਾਰਾਂ ਨੇ ਕਾਂਗਰਸ ਦਾ ਪੱਲਾ ਫੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।