02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਡਿਪਟੀ ਕਮਿਸ਼ਨਰ ਵਲੋਂ ਬੱਚਿਆਂ ਲਈ ਆਊਟਡੋਰ ਸਟੇਡੀਅਮ 'ਚ ਹੈਂਡ ਵਾਸ਼ ਸਟੇਸ਼ਨ ਦਾ ਉਦਘਾਟਨ

ਅਜੀਤ ਡੈਸਕ 29-05-2026
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ)-ਸਥਾਨਕ ਮਲਟੀਪਰਪਜ਼ ਆਊਟਡੋਰ ਸਟੇਡੀਅਮ 'ਚ ਕਰਵਾਏ ਸਮਾਗਮ ਦੌਰਾਨ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵਲੋਂ ਸਥਾਪਿਤ ਕੀਤੇ ਹੈਂਡ ਵਾਸ਼ ਸਟੇਸ਼ਨ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਰੋਟਰੀ ਕਲੱਬ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ 'ਚ ਹੱਥ ਧੋਣ ਦੀ ਆਦਤ ਵਿਕਸਿਤ ਕਰਨਾ ਕੇਵਲ ਸਫ਼ਾਈ ਹੀ ਨਹੀਂ, ਸਗੋਂ ਚੰਗੀ ਸਿਹਤ ਵੱਲ ਵੀ ਇਕ ਮਹੱਤਵਪੂਰਨ ਕਦਮ ਹੈ | ਉਨ੍ਹਾਂ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਸਹਾਇਕ ਡਾਇਰੈਕਟ ਯੂਥ ਸਰਵਿਸਿਜ਼ ਪ੍ਰੀਤ ਕੋਹਲੀ ਨੇ ਵੀ ਰੋਟਰੀ ਕਲੱਬ ਦਾ ਧੰਨਵਾਦ ਕੀਤਾ | ਇਸ ਮੌਕੇ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦੇ ਪ੍ਰਧਾਨ ਰੋਟੇਰੀਅਨ ਅਵਤਾਰ ਸਿੰਘ, ਮਨੋਜ ਓਹਰੀ, ਪ੍ਰਵੀਨ ਪੱਬੀ, ਜਗਮੀਤ ਸਿੰਘ ਸੇਠੀ, ਰਜਨੀਸ਼ ਕੁਮਾਰ ਗੁਲਿਆਨੀ, ਜੋਗਿੰਦਰ ਸਿੰਘ, ਜਸਵੰਤ ਸਿੰਘ ਭੋਗਲ, ਗੋਪਾਲ ਵਾਸੁਦੇਵਾ, ਪ੍ਰਵੀਨ ਪਾਲਿਆਲ, ਰੋਹਿਤ ਚੋਪੜਾ, ਡੀ. ਪੀ. ਕਥੂਰੀਆ, ਅਸ਼ੋਕ ਸ਼ਰਮਾ, ਸੰਦੀਪ ਸ਼ਰਮਾ, ਰਾਕੇਸ਼ ਕਪੂਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ 'ਚ ਨਰਸਰੀ ਦੇ ਵਿਦਿਆਰਥੀਆਂ ਨੂੰ ਦਿੱਤੀ ਵੈੱਲਕਮ ਪਾਰਟੀ ਅਗਲੀ ਖ਼ਬਰ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਵਿਖੇ ਕੈਂਪ ਦੇ ਤੀਜੇ ਦਿਨ ਵਿਦਿਆਰਥੀਆਂ ਨੇ ਮਰਾਠੀ ਨਾਚ ਤੇ ਸਾਜ਼ਾਂ ਬਾਰੇ ਜਾਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।