02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਿਲਵਰ ਓਕ ਇੰਟਰਨੈਸ਼ਨਲ ਸਕੂਲ ਵਿਖੇ ਕੈਂਪ ਦੇ ਤੀਜੇ ਦਿਨ ਵਿਦਿਆਰਥੀਆਂ ਨੇ ਮਰਾਠੀ ਨਾਚ ਤੇ ਸਾਜ਼ਾਂ ਬਾਰੇ ਜਾਣਿਆ

ਅਜੀਤ ਡੈਸਕ 29-05-2026
ਟਾਂਡਾ ਉੜਮੁੜ, 28 ਮਈ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਸੀ. ਬੀ. ਐੱਸ. ਈ. ਬੋਰਡ ਵਲੋਂ ਜਾਰੀ ਨਿਰਦੇਸ਼ਾਂ ਦੇ ਅਨੁਸਾਰ ਭਾਰਤੀ ਭਾਸ਼ਾ ਸਮਰ ਕੈਂਪ ਦਾ ਤੀਜਾ ਦਿਨ ਬੜਾ ਹੀ ਦਿਲਚਸਪ ਰਿਹਾ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਤੇ ਪਿ੍ੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ ਸਕੂਲ ਦੇ ਡਾਂਸ ਟੀਚਰ ਵਿਸ਼ਾਲੀ, ਸੀ. ਸੀ. ਏ. ਵਿਭਾਗ ਦੇ ਬਲਜੀਤ ਕੌਰ ਅਤੇ ਸੁਮਿਤ ਦੀ ਅਗਵਾਈ ਵਿਚ ਬੱਚਿਆਂ ਨੂੰ ਮਰਾਠੀ ਨਾਚ ਤੇ ਮਰਾਠੀ ਸਭਿਆਚਾਰ ਵਿਚ ਵਰਤੇ ਜਾਂਦੇ ਹੋਏ ਸਾਜਾਂ ਬਾਰੇ ਜਾਣਕਾਰੀ ਦਿੱਤੀ ਗਈ | ਬੱਚਿਆਂ ਨੇ ਬੜੇ ਜੋਸ਼ ਦੇ ਨਾਲ ਮਰਾਠੀ ਸੱਭਿਆਚਾਰ ਦੇ ਇਨ੍ਹਾਂ ਦੋ ਪਹਿਲੂਆਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਉਨ੍ਹਾਂ ਨੇ ਮਰਾਠੀ ਨਾਚ ਸਿੱਖ ਕੇ ਅਧਿਆਪਕਾਂ ਦੇ ਅੱਗੇ ਪੇਸ਼ ਕੀਤਾ | ਪਿ੍ੰਸੀਪਲ ਸੰਗਰ ਨੇ ਦੱਸਿਆ ਕਿ ਸੀ. ਬੀ. ਐੱਸ. ਈ. ਬੋਰਡ ਦੇ ਨਿਰਦੇਸ਼ਾਂ ਅਨੁਸਾਰ ਭਾਰਤੀ ਭਾਸ਼ਾ ਸਮਰ ਕੈਂਪ ਦਾ ਅੱਜ ਦਾ ਇਹ ਤੀਜਾ ਦਿਨ ਸੀ ਜਿਸ 'ਚ ਸਾਡੇ ਬੱਚਿਆਂ ਨੇ ਮਰਾਠੀ ਭਾਸ਼ਾ ਤੇ ਸਭਿਆਚਾਰ ਦੇ ਬਾਰੇ ਕੁੱਝ ਹੋਰ ਰੋਚਕ ਤੱਥਾਂ ਬਾਰੇ ਜਾਣਕਾਰੀ ਹਾਸਿਲ ਕੀਤੀ | ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਬੱਚੇ ਮਰਾਠੀ ਭਾਸ਼ਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਹਾਸਿਲ ਕਰ ਰਹੇ ਹਨ | ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ ਤਰਨ ਸੈਣੀ, ਕੋਆਰਡੀਨੇਟਰ ਬਿਕਰਮਜੀਤ ਸਿੰਘ, ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ, ਇਕਬਾਲ, ਰਾਜਵੀਰ, ਰਾਜਵਿੰਦਰ, ਕੰਚਨ, ਪਰਮਜੀਤ, ਪੂਜਾ, ਅਨੁਰਾਧਾ, ਨੀਨਾ, ਪਰਵੀਨ, ਮਨਦੀਪ, ਪ੍ਰੀਆ, ਰਜਮੀਤ, ਹਰਮਿੰਦਰ, ਕੁਲਦੀਪ, ਵੀਨਾ, ਹਰਨਾਮ, ਕੁਲਵੀਰ, ਬਲਦੇਵ, ਪੰਕਜ, ਸੁਸ਼ੀਲ, ਰੁਪਿੰਦਰ, ਸੁਰੇਸ਼ ਅਤੇ ਬਾਕੀ ਸਟਾਫ਼ ਮੌਜੂਦ ਸੀ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਬੱਚਿਆਂ ਲਈ ਆਊਟਡੋਰ ਸਟੇਡੀਅਮ 'ਚ ਹੈਂਡ ਵਾਸ਼ ਸਟੇਸ਼ਨ ਦਾ ਉਦਘਾਟਨ ਅਗਲੀ ਖ਼ਬਰ ਜਾਗਤਜੋਤ ਸਤਿਕਾਰ ਐਕਟ 'ਚੋਂ ਇਤਰਾਜ਼ਯੋਗ ਮੱਦਾਂ ਨੂੰ ਹਟਾਇਆ ਜਾਵੇ-ਮਾਨਸੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।