01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬੂੰਗੜੀ ਵਿਖੇ ਟੀ-20 ਕਿ੍ਕਟ ਲੀਗ ਕਰਵਾਈ

ਅਜੀਤ ਡੈਸਕ 29-05-2026
ਬਲਾਚੌਰ, 28 ਮਈ (ਨਰੇਸ਼ ਧੌਲ)-ਪਿੰਡ ਬੂੰਗੜੀ ਵਿਖੇ ਜੈਗਮਜ ਇੰਟਰਪ੍ਰਾਈਜ ਵਲੋਂ ਸਪਾਂਸਰ ਕੀਤੀ ਗਈ ਟੀ 20 ਕਿ੍ਕਟ ਲੀਗ ਸੰਦੀਪ ਚੌਧਰੀ ਪੰਜਾਬ ਪੁਲਿਸ, ਰਾਜਨ ਨੰਬਰਦਾਰ, ਅਮਨ ਆਸਟ੍ਰੇਲੀਆ, ਵਿਪਨ ਆਸਟ੍ਰੇਲੀਆ, ਰਵਿੰਦਰ ਆਸਟ੍ਰੇਲੀਆ ਦੇ ਵੱਡੇ ਸਹਿਯੋਗ ਨਾਲ ਉਤਸ਼ਾਹ ਪੂਰਵਕ ਕਰਵਾਈ ਗਈ | ਲੀਗ ਦੌਰਾਨ ਬਹੁ ਗਿਣਤੀ ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ, ਜਿਨ੍ਹਾਂ 'ਚੋਂ ਪਿੰਡ ਬੂੰਗੜੀ ਦੀ ਟੀਮ ਨੇ ਪਹਿਲਾ ਅਤੇ ਪਿੰਡ ਥੋਪੀਆ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਦੌਰਾਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ, ਜਨਰਲ ਸਕੱਤਰ ਕਾਂਗਰਸ ਪਾਰਟੀ ਚੌਧਰੀ ਰਾਜੂ ਬੂੰਗੜੀ, ਚੌਧਰੀ ਹੀਰਾ ਖੇਪੜ ਮਝੋਟ ਆਦਿ ਵਲੋਂ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਗਈ | ਉਨ੍ਹਾਂ ਸੰਬੋਧਨ ਕਰਦਿਆਂ ਹੋਇਆਂ ਜਿਥੇ ਸਮੁੱਚੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਉਥੇ ਉਨ੍ਹਾਂ ਖਿਡਾਰੀਆਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿਚ ਆਪਣਾ ਸੁਨਹਿਰਾ ਭਵਿੱਖ ਤਰਾਸ਼ਣ ਦੀ ਅਪੀਲ ਕੀਤੀ | ਜੇਤੂ ਟੀਮਾਂ ਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮਾਂ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਮਲਕੀਤ ਸਿੰਘ ਧੌਲ, ਮਨੋਹਰ ਲਾਲ ਭਾਟੀਆ ਆਦੋਆਣਾ, ਭੁਪਿੰਦਰ ਸਿੰਘ ਧੌਲ, ਅੰਮਿ੍ਤ ਮੰਗੂਪੁਰ, ਕੇਵਲ ਸਰਪੰਚ ਨਾਨੋਵਾਲ, ਬਾਲੂ ਰਾਮ ਚੌਹਾਨ, ਮੋਕਸ਼ ਰਾਜੂ ਮਾਜਰਾ, ਹਰਜਿੰਦਰ ਭਾਣੇਵਾਲ, ਅਵਤਾਰ ਪੀ. ਪੀ. ਜੀਤਪੁਰ, ਨਸੀਬ ਚੰਦ ਜੀਤਪੁਰ, ਹਰਬੰਸ ਲਾਲ ਕਟਾਰੀਆ, ਸੋਮਨਾਥ ਭੂੰਬਲਾ, ਕਮਲ ਚੌਹਾਨ, ਨਸੀਬ ਬੂੰਗੜੀ, ਹਰੀ ਓਮ, ਰਕੇਸ਼ ਕੁਮਾਰ, ਲੱਕੀ ਚੌਧਰੀ, ਕਾਲੂ ਚੌਧਰੀ, ਪਰਮੋਦ ਕੁਮਾਰ, ਪਿ੍ੰਸ ਚੌਧਰੀ, ਰਾਮ ਨਾਥ, ਸੱਤ ਪਾਲ, ਮਦਨ ਭੂੰਬਲਾ, ਭੀਮਾ ਭਗਤ, ਓਮ ਪ੍ਰਕਾਸ਼ ਨੰਬਰਦਾਰ, ਬਲਵੰਤ ਰਾਣਾ, ਪਰਮਾਨੰਦ ਭੱਦੀ, ਸ਼ੁਭਮ ਚੰਡੀਗੜ੍ਹ, ਸਮੂਹ ਪਿੰਡ ਵਾਸੀ ਤੇ ਇਲਾਕਾ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਨਹਿਰਾਂ 'ਚ ਪਾਣੀ ਸਰਕਾਰ ਨੇ ਤੁਰੰਤ ਨਾ ਛੱਡਿਆ ਤਾਂ ਕਿਸਾਨ ਸੰਘਰਸ਼ ਕਰਨਗੇ-ਲਾਦੀਆਂ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲੇ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।