08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਆਪ ਮੁਹਾਰੇ ਭੜਕੀ ਅੱਗ ਨੇ ਕੀਤਾ ਕਿਸਾਨ ਦਾ ਲੱਖਾਂ ਦਾ ਨੁਕਸਾਨ ਕਿਸਾਨ ਦਾ ਪਾਪੂਲਰ ਦਾ ਖੇਤ ਹੋਇਆ ਅੱਗ ਦਾ ਸ਼ਿਕਾਰ

ਅਜੀਤ ਡੈਸਕ 31-05-2026
ਜਾਡਲਾ, 30 ਮਈ (ਹਰਕੰਵਲ ਸਿੰਘ ਕੌਲਗੜ੍ਹ)-ਕਣਕ ਦੀ ਵਾਢੀ ਤੋਂ ਬਾਅਦ ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਇਸ ਨਾਲ ਨਾ ਸਿਰਫ਼ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਸਗੋਂ ਕਿਸਾਨਾਂ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ | ਆਸ-ਪਾਸ ਦੇ ਖੇਤਰਾਂ ਵਿਚ ਜਾ ਕੇ ਦੇਖਿਆ ਗਿਆ ਕਿ ਕੁੱਝ ਥਾਵਾਂ 'ਤੇ ਆਪ-ਮੁਹਾਰੇ ਗਰਮੀ ਕਾਰਨ ਲੱਗੀ ਅੱਗ ਨੇ ਵੀ ਤਬਾਹੀ ਮਚਾਈ ਹੈ, ਪਰ ਜ਼ਿਆਦਾਤਰ ਨੁਕਸਾਨ ਕਿਸਾਨਾਂ ਵਲੋਂ ਨਾੜ ਨੂੰ ਲਾਈ ਜਾਣ ਵਾਲੀ ਅੱਗ ਨਾਲ ਹੋ ਰਿਹਾ ਹੈ | ਇਕ ਕਿਸਾਨ ਦੇ ਖੇਤ ਵਿਚ ਜਿਥੇ ਪਾਪੂਲਰ ਦੇ ਬੂਟੇ ਲੱਗੇ ਹੋਏ ਸਨ ਤੇ ਨਾਲ ਕਮਾਦ ਬੀਜੀ ਹੋਈ ਸੀ, ਉੱਥੇ ਨਾੜ ਦੀ ਅੱਗ ਫੈਲਣ ਕਾਰਨ ਵੱਡਾ ਨੁਕਸਾਨ ਹੋਇਆ | ਪਾਪੂਲਰ ਦੇ ਸੈਂਕੜਿਆਂ ਦੀ ਗਿਣਤੀ ਵਿਚ ਕੀਮਤੀ ਦਰਖ਼ਤ ਸੜ ਕੇ ਸੁਆਹ ਹੋ ਗਏ | ਅੱਗ ਇੰਨੀ ਭਿਆਨਕ ਸੀ ਕਿ ਪਾਪੂਲਰ ਦੇ ਨਾਲ ਬੀਜੀ ਹੋਈ ਕਮਾਦ ਦੀ ਫਸਲ ਵੀ ਪੂਰੀ ਤਰ੍ਹਾਂ ਸੜ ਗਈ ਤੇ ਉਸ ਦਾ ਨਾਮੋ-ਨਿਸ਼ਾਨ ਤੱਕ ਨਹੀਂ ਰਿਹਾ | ਜਿਥੋਂ ਤੱਕ ਪਾਪੂਲਰ ਦੀ ਗੱਲ ਹੈ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਪਾਪੂਲਰ ਦੇ ਦਰੱਖ਼ਤ 4-5 ਸਾਲਾਂ ਵਿਚ ਤਿਆਰ ਹੁੰਦੇ ਹਨ ਤੇ ਕਮਾਦ ਵੀ ਸਾਲ ਭਰ ਦੀ ਫ਼ਸਲ ਹੈ | ਇਕ ਪਲ ਦੀ ਲਾਪ੍ਰਵਾਹੀ ਨੇ ਸਾਲਾਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ | ਮਾਹਿਰਾਂ ਨੇ ਅਪੀਲ ਕੀਤੀ ਹੈ ਕਿ ਕਿਸਾਨ ਨਾੜ ਪ੍ਰਬੰਧਨ ਲਈ ਆਧੁਨਿਕ ਤਕਨੀਕ ਵਾਲੀਆਂ ਮਸ਼ੀਨਾਂ ਦੀ ਵਰਤੋਂ ਕਰਨ |
ਪਿਛਲੀ ਖ਼ਬਰ ਹਲਕੇ ਦੇ ਅਕਾਲੀ ਆਗੂਆਂ ਵਲੋਂ ਘਰ ਵਾਪਸੀ ਕਰਨ ਵਾਲੇ ਆਗੂਆਂ ਦਾ ਸਨਮਾਨ ਅਗਲੀ ਖ਼ਬਰ ਪੀ. ਐਮ. ਸ੍ਰੀ ਸਰਕਾਰੀ ਸਕੂਲ ਮੁਕੰਦਪੁਰ ਵਿਖੇ ਕਰਵਾਈ ਅਧਿਆਪਕ ਮਾਪੇ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।