29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਅਵਤਾਰ ਸਿੰਘ ਬੋਲਾ ਬਣੇ ਸਹਿਕਾਰੀ ਸਭਾ ਲਸਾੜਾ ਦੇ ਪ੍ਰਧਾਨ

ਅਜੀਤ ਡੈਸਕ 05-06-2026
ਉੜਾਪੜ/ਲਸਾੜਾ, 4 ਜੂਨ (ਲਖਵੀਰ ਸਿੰਘ ਖੁਰਦ)-ਕੁਝ ਦਿਨ ਪਹਿਲਾਂ ਦੀ ਲਸਾੜਾ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਲਸਾੜਾ ਦੀ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਸਮੇਂ ਜਿਹੜੇ 11 ਮੈਂਬਰ ਜੇਤੂ ਰਹੇ ਸਨ, ਉਨ੍ਹਾਂ ਵਲੋਂ ਆਪਣਾ ਪ੍ਰਧਾਨ ਚੁਣਨ ਲਈ ਸਭਾ ਦੇ ਦਫਤਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਿਸ ਵਿਚ ਅਵਤਾਰ ਸਿੰਘ ਗੋਗਾ ਪੁੱਤਰ ਬਲਦੇਵ ਸਿੰਘ ਬੋਲਾ ਨੂੰ ਕਮੇਟੀ ਦਾ ਪ੍ਰਧਾਨ ਤੇ ਧਰਮਿੰਦਰ ਸਿੰਘ ਪੁੱਤਰ ਚੰਨਣ ਸਿੰਘ ਨੂੰ ਵਾਈਸ ਪ੍ਰਧਾਨ ਚੁਣ ਲਿਆ ਗਿਆ | ਇਨ੍ਹਾਂ ਤੋਂ ਇਲਾਵਾ ਬਚਿੱਤਰ ਸਿੰਘ, ਗੁਰਜੀਤ ਸਿਘ, ਗੁਰਵਿੰਦਰ ਸੋਢੋਂ, ਗੁਰਦੀਪ ਸਿੰਘ, ਦਲਜੀਤ ਕੁਮਾਰ, ਹਰਜੀਤ ਸਿੰਘ, ਜਤਿੰਦਰ ਕੁਮਾਰ, ਰਾਜ ਕੁਮਾਰੀ, ਲਖਵਿੰਦਰ ਕੌਰ ਆਦਿ ਕਮੇਟੀ ਲਈ ਮੈਂਬਰ ਚੁਣੇ ਗਏ | ਪ੍ਰਧਾਨ ਚੁਣੇ ਜਾਣ ਉਪਰੰਤ ਮੈਬਰਾਂ ਵਲੋਂ ਸਿਰੋਪਾਓ ਪਾ ਕੇ ਅਵਤਾਰ ਸਿੰਘ ਬੋਲਾ ਨੂੰ ਕਮੇਟੀ ਦੀ ਜ਼ਿੰਮੇਵਾਰੀ ਸੌਂਪੀ ਗਈ | ਸਾਰੇ ਕਮੇਟੀ ਮੈਂਬਰਾਂ ਤੇ ਸੰਬੰਧਤ ਪਿੰਡਾਂ ਦੀਆਂ ਮੁਹਤਬਰ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਅਵਤਾਰ ਸਿੰਘ ਨੇ ਕਿਹਾ ਕਿ ਮੈਂਬਰਾਂ ਵਲੋਂ ਉਨ੍ਹਾਂ 'ਤੇ ਜੋ ਵਿਸ਼ਵਾਸ ਪ੍ਰਗਟ ਕੀਤਾ ਹੈ ਉਹ ਇਸ ਨੂੰ ਕਦੇ ਵੀ ਟੁੱਟਣ ਨਹੀਂ ਦੇਣਗੇ | ਪ੍ਰਧਾਨ ਚੁਣੇ ਜਾਣ 'ਤੇ ਰਣਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ ਫਿਲੌਰ, ਮਲਕੀਤ ਸਿੰਘ ਪ੍ਰਧਾਨ, ਗੁਰਦੀਪ ਪੰਚ, ਜਥੇਦਾਰ ਮਨੋਹਰ ਸਿੰਘ, ਜਰਨੈਲ ਸਿੰਘ ਪੰਚ, ਦਲਜੀਤ ਸਿੰਘ ਆੜਤੀ, ਅਜੀਤ ਸਿੰਘ ਚੇਅਰਮੈਨ, ਨੰਬਰਦਾਰ ਜਰਨੈਲ ਸਿੰਘ ਆਦਿ ਵਲੋਂ ਮੁਬਾਰਕਾਂ ਦਿੱਤੀਆਂ ਗਈਆਂ | ਇਸ ਮੌਕੇ ਸਭਾ ਦੇ ਸਕੱਤਰ ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ, ਹੁਸਨ ਲਾਲ ਥਲਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਝਿੰਗੜਾਂ ਵਿਖੇ ਸੰਧਿਆ ਵੇਲੇ ਸ਼ਬਦ ਚੌਕੀ ਲਗਾਈ ਅਗਲੀ ਖ਼ਬਰ ਕਲੇਰਾਂ ਵਿਖੇ ਗੁਰਮਤਿ ਸਿਖਲਾਈ ਕੈਂਪ ਦੀ ਆਰੰਭਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।