29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਝਿੰਗੜਾਂ ਵਿਖੇ ਸੰਧਿਆ ਵੇਲੇ ਸ਼ਬਦ ਚੌਕੀ ਲਗਾਈ

ਅਜੀਤ ਡੈਸਕ 05-06-2026
ਔੜ/ਝਿੰਗੜਾਂ, 4 ਜੂਨ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਧਿਆ ਵੇਲੇ ਸ਼ਬਦ ਚੌਕੀ ਲਗਾਈ ਗਈ | ਇਸ ਸ਼ਬਦ ਚੌਕੀ ਵਿਚ ਸਮਾਜ ਸੇਵੀ ਭਾਈ ਸੰਤੋਖ ਸਿੰਘ ਰੱਲ੍ਹ ਯੂ. ਐਸ. ਏ. ਤੇ ਉਨ੍ਹਾਂ ਦੀ ਧਰਮ ਪਤਨੀ ਬਲਵੀਰ ਕੌਰ ਯੂ. ਐਸ. ਏ. ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਜਿਥੇ ਪ੍ਰਵੀਨ ਕੌਰ, ਜਸਲੀਨ ਕੌਰ ਰੱਲ੍ਹ ਤੇ ਹੋਣਹਾਰ ਬੱਚਿਆਂ ਵਲੋਂ ਸ਼ਬਦ ਗਾਇਨ ਕੀਤੇ ਗਏ | ਉਥੇ ਭਾਈ ਸੰਤੋਖ ਸਿੰਘ ਰੱਲ੍ਹ ਯੂ. ਐਸ. ਏ. ਵਲੋਂ ਵੀ ਰਸਭਿੰਨੇ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਜੋ ਵੀ ਬੱਚਾ ਸਿੱਖੀ ਸਰੂਪ ਧਾਰਨ ਕਰੇਗਾ, ਉਨ੍ਹਾਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਉਨ੍ਹਾਂ ਬੱਚਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਪਣਾ ਨਾਂਅ ਦਰਜ ਕਰਵਾਉਣ ਲਈ ਕਿਹਾ | ਸਕੱਤਰ ਸੁਰਿੰਦਰ ਸਿੰਘ ਛਿੰਦਾ ਤੇ ਸੁੱਚਾ ਸਿੰਘ ਝਿੰਗੜ ਐਲ. ਆਈ. ਸੀ. ਵਲੋਂ ਸੰਧਿਆ ਚੌਕੀ ਵਿਚ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਸਮਾਜ ਸੇਵੀ ਸੰਤੋਖ ਸਿੰਘ ਰੱਲ੍ਹ ਯੂ. ਐਸ. ਏ. ਵਲੋਂ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਦੇ ਕੀਤੇ ਉਪਰਾਲੇ ਦਾ ਧੰਨਵਾਦ ਕੀਤਾ | ਇਸ ਮੌਕੇ ਸੁਰਜੀਤ ਸਿੰਘ ਬੰਬੇ, ਸ਼ਮਸ਼ੇਰ ਸਿੰਘ ਜੈਕਸਨ, ਚਰਨਜੀਤ ਸਿੰਘ, ਅਵਤਾਰ ਸਿੰਘ, ਪਾਠੀ ਮਦਨ ਸਿੰਘ, ਬਲਵੀਰ ਕੌਰ ਯੂ. ਐਸ. ਏ., ਅੰਮਿ੍ਤ ਪਾਲ ਸਿੰਘ, ਗੁਰਪ੍ਰੀਤ ਸਿੰਘ, ਪ੍ਰਵੀਨ ਕੁਮਾਰੀ, ਜਸਲੀਨ ਕੌਰ, ਸੁਰਿੰਦਰ ਕੌਰ, ਕਮਲਜੀਤ ਕੌਰ, ਲਵਪ੍ਰੀਤ ਸਿੰਘ, ਬਿੰਦੂ ਰੱਲ੍ਹ, ਬਖ਼ਸ਼ੋ, ਵਿਜੈ ਕੁਮਾਰ, ਸੋਨੂੰ ਰੱਲ੍ਹ, ਤੀਰਥ ਕੌਰ, ਬਲਵੀਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਟੋਲ ਬਚਾਉਣ ਵਾਲੇ ਵਾਹਨਾਂ ਕਾਰਨ ਪਿੰਡ ਜੀਓਵਾਲ ਬੱਛੂਆਂ ਦੀ ਸੜਕ ਬਣੀ ਖੰਡਰ ਪਿੰਡ ਵਾਸੀਆਂ ਦਾ ਜਿਉਣਾ ਹੋਇਆ ਦੁਭਰ ਅਗਲੀ ਖ਼ਬਰ ਅਵਤਾਰ ਸਿੰਘ ਬੋਲਾ ਬਣੇ ਸਹਿਕਾਰੀ ਸਭਾ ਲਸਾੜਾ ਦੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।