29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਟੋਲ ਬਚਾਉਣ ਵਾਲੇ ਵਾਹਨਾਂ ਕਾਰਨ ਪਿੰਡ ਜੀਓਵਾਲ ਬੱਛੂਆਂ ਦੀ ਸੜਕ ਬਣੀ ਖੰਡਰ ਪਿੰਡ ਵਾਸੀਆਂ ਦਾ ਜਿਉਣਾ ਹੋਇਆ ਦੁਭਰ

ਅਜੀਤ ਡੈਸਕ 05-06-2026
ਕਾਠਗੜ੍ਹ, 4 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜਲੇ ਪਿੰਡ ਜੀਓਵਾਲ ਬੱਛੂਆਂ ਦੀ ਲਿੰਕ ਸੜਕ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਟੋਲ ਪਲਾਜ਼ਾ ਦੇ ਬਿਲਕੁਲ ਨੇੜਿਓਾ ਨਿਕਲਣ ਵਾਲੀ ਇਸ ਸੜਕ ਦੀ ਵਰਤੋਂ ਇਲਾਕੇ ਤੇ ਬਾਹਰਲੇ ਜ਼ਿਲਿ੍ਹਆਂ ਦੇ ਵਾਹਨ ਚਾਲਕ ਟੋਲ ਟੈਕਸ ਬਚਾਉਣ ਲਈ ਚੋਰ ਰਸਤੇ ਵਜੋਂ ਕਰ ਰਹੇ ਹਨ | ਦਿਨ-ਰਾਤ ਲੰਘਣ ਵਾਲੇ ਅਣਗਿਣਤ ਵਾਹਨਾਂ ਤੇ ਓਵਰਲੋਡ ਗੱਡੀਆਂ ਕਾਰਨ ਇਹ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਹੁਣ ਇਥੇ ਸੜਕ ਦਾ ਨਾਮੋ-ਨਿਸ਼ਾਨ ਵੀ ਨਜ਼ਰ ਨਹੀਂ ਆਉਂਦਾ | ਸੜਕ 'ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਪੈਦਾ ਹੋਣ ਵਾਲੇ ਹਾਦਸਿਆਂ ਦੇ ਡਰ ਤੇ ਵਾਹਨਾਂ ਦੇ ਲੰਘਣ ਕਾਰਨ ਪਿੰਡ ਵਾਸੀਆਂ ਨੇ ਆਪਣੇ ਮਕਾਨਾਂ ਨੂੰ ਬਚਾਉਣ ਲਈ ਘਰਾਂ ਦੇ ਬਾਹਰ ਵੱਡੇ-ਵੱਡੇ ਪੱਥਰ, ਇੱਟਾਂ ਤੇ ਹੋਰ ਓਟਾਂ ਲਗਾ ਦਿੱਤੀਆਂ ਹਨ | ਇਸ ਚੋਰ ਰਸਤੇ ਕਾਰਨ ਜਿਥੇ ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ, ਉਥੇ ਹੀ ਟੋਲ ਪਲਾਜ਼ਾ ਕੰਪਨੀ ਨੂੰ ਵੀ ਰੋਜ਼ਾਨਾ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਟੋਲ ਪਲਾਜ਼ਾ ਤੋਂ ਇੰਨੀਆਂ ਗੱਡੀਆਂ ਨਹੀਂ ਲੰਘਦੀਆਂ, ਜਿੰਨੀਆਂ ਇਸ ਲਿੰਕ ਰੋਡ ਰਾਹੀਂ ਜੀਓਵਾਲ ਬੱਛੂਆਂ, ਸੋਭੂਵਾਲ, ਭਰਥਲਾ ਤੇ ਕਾਠਗੜ੍ਹ ਖੇਤਰ ਵੱਲ ਨਿਕਲ ਜਾਂਦੀਆਂ ਹਨ | ਟੋਲ ਅਧਿਕਾਰੀਆਂ ਵਲੋਂ ਵੀ ਇਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰ ਸਫਲਤਾ ਨਹੀਂ ਮਿਲੀ | ਬਾਰਿਸ਼ ਦੇ ਦਿਨਾਂ ਵਿਚ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਹੈ ਕਿਉਂਕਿ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਪੂਰੀ ਸੜਕ ਤਲਾਬ ਦਾ ਰੂਪ ਧਾਰਨ ਕਰ ਲੈਂਦੀ ਹੈ | ਇਲਾਕੇ ਦੇ ਲੋਕਾਂ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਟੋਲ ਬਚਾਉਣ ਦੇ ਚੱਕਰ ਵਿਚ ਪਿੰਡ ਦੇ ਅੰਦਰ ਵੜਨ ਵਾਲੇ ਬਾਹਰਲੇ ਵਾਹਨਾਂ 'ਤੇ ਤੁਰੰਤ ਰੋਕ ਲਗਾਈ ਜਾਵੇ ਤੇ ਅਜਿਹਾ ਨਾ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਤਾਂ ਜੋ ਪਿੰਡ ਦੇ ਲੋਕਾਂ ਨੂੰ ਇਸ ਵੱਡੀ ਮੁਸੀਬਤ ਤੋਂ ਨਿਜ਼ਾਤ ਮਿਲ ਸਕੇ |
ਪਿਛਲੀ ਖ਼ਬਰ ਸੰਤ ਦਰਸ਼ਨ ਸਿੰਘ ਮਹਾਰਾਜ ਦੀ 37ਵੀਂ ਬਰਸੀ ਮੌਕੇ ਕਿਰਪਾਲ ਆਸ਼ਰਮ ਗੜ੍ਹੀ ਕਾਨੂੰਗੋਆਂ ਵਲੋਂ ਛਬੀਲ ਲਗਾਈ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਝਿੰਗੜਾਂ ਵਿਖੇ ਸੰਧਿਆ ਵੇਲੇ ਸ਼ਬਦ ਚੌਕੀ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।