ਜਾਡਲਾ, 4 ਜੂਨ (ਹਰਕੰਵਲ ਸਿੰਘ ਕੌਲਗੜ੍ਹ)-ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਸਥਾਨਕ ਸ਼ਾਖਾ, ਕਿਰਪਾਲ ਆਸ਼ਰਮ ਗੜ੍ਹੀ ਕਾਨੂੰਗੋਆਂ ਵਲੋਂ ਮਾਨਵਤਾ ਦੀ ਸੇਵਾ ਹਿੱਤ ਚੰਡੀਗੜ੍ਹ ਜੀ. ਟੀ. ਰੋਡ ਵਿਖੇ ਠੰਢੇ ਤੇ ਮਿੱਠੇ ਜਲ ਦੀ ਇਕ ਵਿਸ਼ਾਲ ਛਬੀਲ ਲਗਾਈ ਗਈ | ਇਹ ਛਬੀਲ ਦਿਆਲ ਪੁਰਸ਼ ਸੰਤ ਦਰਸ਼ਨ ਸਿੰਘ ਮਹਾਰਾਜ ਦੀ 37ਵੀਂ ਵਰ੍ਹੇਗੰਢ ਦੇ ਮੌਕੇ 'ਤੇ ਲਗਾਈ ਗਈ, ਜਿਸ 'ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੈਂਕੜੇ ਰਾਹਗੀਰਾਂ ਨੇ ਜਲ ਛਕ ਕੇ ਭਿਆਨਕ ਗਰਮੀ ਤੋਂ ਰਾਹਤ ਪਾਈ | ਆਸ਼ਰਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਤੇਜ਼ ਧੁੱਪ ਅਤੇ ਗਰਮੀ ਦੇ ਇਸ ਮੌਸਮ ਵਿਚ ਸਰੀਰ ਦੀ ਊਰਜਾ ਬਣਾਈ ਰੱਖਣ ਲਈ ਪਾਣੀ ਬੇਹੱਦ ਜ਼ਰੂਰੀ ਹੈ, ਇਸੇ ਉਦੇਸ਼ ਤਹਿਤ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ ਗਈ |