29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਮਰੀਜ਼ਾਂ ਲਈ ਖੂਨ ਦੀ ਲੋੜ ਨੂੰ ਵੇਖਦਿਆਂ ਆਈ. ਟੀ. ਆਈ. ਵਲੋਂ ਸਵੈ-ਇਛੁੱਕ ਖੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 05-06-2026
ਨਵਾਂਸ਼ਹਿਰ, 4 ਜੂਨ (ਹਰਮਿੰਦਰ ਸਿੰਘ ਪਿੰਟੂ)-ਸਥਾਨਕ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਰਕਾਰੀ ਆਈ. ਟੀ. ਆਈ. ਨਵਾਂਸ਼ਹਿਰ ਦੇ ਪਿ੍ੰਸੀਪਲ, ਸਟਾਫ ਤੇ ਸਿੱਖਿਆਰਥੀਆਂ ਨੂੰ ਜਦੋਂ ਇਹ ਜਾਣਕਾਰੀ ਮਿਲੀ ਕਿ ਗਰਮੀਆਂ ਦੇ ਮੌਸਮ ਵਿਚ ਜੀਵਨ ਜੋਤਾਂ ਨੂੰ ਜਗਦੇ ਰੱਖਣ ਲਈ ਖੂਨਦਾਨ ਕੈਂਪ ਦੀ ਸਖ਼ਤ ਜ਼ਰੂਰਤ ਹੈ ਤਾਂ ਉਨ੍ਹਾਂ ਵਲੋਂ ਬੀ. ਡੀ. ਸੀ. ਬਲੱਡ ਸੈਂਟਰ ਦੇ ਤਕਨੀਕੀ ਸਹਿਯੋਗ ਨਾਲ ਪਿ੍ੰਸੀਪਲ ਸ. ਮਨਜੀਤ ਸਿੰਘ ਦੀ ਸੁਯੋਗ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ | ਕੈਂਪ ਦਾ ਉਦਘਾਟਨ ਸੁਰਿੰਦਰਜੀਤ ਸਿੰਘ ਸੰਘਾ ਨੇ ਆਪਣੇ ਸਾਥੀ ਇਨਸਟਰਕਟਰਾਂ ਰਣਜੀਤ ਵਰਮਾ ਤੇ ਪਰਮਿੰਦਰਜੀਤ ਸਿੰਘ ਨਾਲ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਬੀ. ਟੀ. ਓ. ਡਾ. ਅਜੇ ਬੱਗਾ ਵਲੋਂ ਖ਼ੂਨਦਾਨ ਕਰਨ ਦੇ ਲਾਭ ਤੇ ਦਾਨ ਕਰਨ ਦੇ ਡਾਕਟਰੀ ਪੈਮਾਨੇ ਬਾਰੇ ਜਾਣੂ ਕਰਵਾਇਆ | ਉਨ੍ਹਾਂ ਵਲੋਂ ਖੂਨਦਾਨ ਨੂੰ ਜੀਵਨ ਦਾਨ ਦੱਸਦਿਆਂ ਕਿਹਾ ਕਿ ਮਨੁੱਖੀ ਖੂਨ ਦਾ ਕੋਈ ਬਦਲ ਨਹੀਂ ਹੈ ਇਸ ਲਈ ਇਕ ਬੁੱਝ ਰਹੀ ਜੀਵਨ ਜੋਤ ਨੂੰ ਜਗਦੇ ਰੱਖਣ ਲਈ ਇਕ ਤੰਦਰੁਸਤ ਵਿਅਕਤੀ ਨੂੰ ਹੀ ਅੱਗੇ ਆਉਣਾ ਪੈਂਦਾ ਹੈ, ਕੋਈ ਵੀ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੋਵੇ, ਉਸਦਾ ਸਰੀਕਰ ਵਜਨ ਘੱਟੋ-ਘੱਟ 45 ਕਿੱਲੋ ਹੋਵੇ, ਹੀਮੋਗਲੋਬਿਨ 12.5 ਫੀਸਦੀ ਹੋਵੇ, ਉਹ ਡਾਕਟਰੀ ਪ੍ਰਵਾਨਗੀ ਨਾਲ ਖੂਨਦਾਨ ਕਰ ਸਕਦਾ ਹੈ | ਇਸ ਮੌਕੇ ਬੀ. ਡੀ. ਸੀ. ਵਲੋਂ ਮਾਸਟਰ ਨਰਿੰਦਰ ਸਿੰਘ ਭਾਰਟਾ, ਨਰਿੰਦਰ ਪਾਲ ਤੂਰ, ਮੈਨੇਜਰ ਮਨਮੀਤ ਸਿੰਘ, ਆਈ. ਟੀ. ਆਈ. ਸਟਾਫ, ਸਿਖਿਆਰਥੀ ਤੇ ਬੀ. ਡੀ. ਸੀ. ਸਟਾਫ਼ ਹਾਜ਼ਰ ਰਿਹਾ | ਸੰਸਥਾ ਵਲੋਂ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ, ਸਰਟੀਫਿਕੇਟ ਤੇ ਡੋਨਰ ਕਾਰਡ ਜਾਰੀ ਕੀਤੇ ਗਏ |
ਪਿਛਲੀ ਖ਼ਬਰ ਹਲਕਾ ਬਲਾਚੌਰ ਦੇ ਸਕੂਲਾਂ ਨੂੰ ਲੈ ਕੇ ਚੇਅਰਮੈਨ ਚੇਚੀ ਵਲੋਂ ਸਿੱਖਿਆ ਮੰਤਰੀ ਬੈਂਸ ਨਾਲ ਮੁਲਾਕਾਤ ਅਗਲੀ ਖ਼ਬਰ ਜੋੜ ਮੇਲਾ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।