26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪਿੰਡ ਰੈਲ 'ਚ ਸ਼ਹੀਦਾਂ ਦੀ ਪੁਰਾਣੀ ਯਾਦਗਾਰੀ ਸੜਕ ਪੱਕਾ ਕਰਨ ਦਾ ਕੰਮ ਜੰਗੀ ਪੱਧਰ 'ਤੇ ਸ਼ੂਰੂ

ਅਜੀਤ ਡੈਸਕ 05-06-2026
ਕਾਠਗੜ੍ਹ, 4 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਰੈਲ ਵਿਚ 1971 ਭਾਰਤ-ਪਾਕ ਯੁੱਧ ਵਿਚ ਪਿੰਡ ਦੇ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿਚ ਬਣੀ ਸੜਕ ਜੋ ਕਿ ਕਾਫੀ ਸਮਾਂ ਪਹਿਲਾਂ ਖੱਡ ਦੇ ਪਾਣੀ ਨਾਲ ਰੁੜ ਗਈ ਸੀ ਅਤੇ ਰਸਤਾ ਬਿਲਕੁਲ ਬੰਦ ਹੋ ਗਿਆ ਸੀ | ਹੁਣ ਗ੍ਰਾਮ ਪੰਚਾਇਤ ਦੁਆਰਾ ਉਸ ਪੁਰਾਣੇ ਰਸਤੇ ਦਾ ਕੰਮ ਜੰਗੀ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ | ਇਹ ਰਸਤਾ ਚਾਲੂ ਹੋਣ ਨਾਲ ਪਿੰਡ ਵਾਸੀਆਂ ਨੂੰ ਬਹੁਤ ਵੱਡੀ ਸਹੂਲਤ ਹੋਵੇਗੀ ਕਿਉਂਕਿ ਇਹ ਰਸਤਾ ਪਿੰਡ ਨੂੰ ਨੈਸ਼ਨਲ ਹਾਈਵੇ ਨਾਲ ਸਿੱਧਾ ਜੋੜਦਾ ਹੈ ਜਦਕਿ ਬਾਕੀ ਰਸਤੇ ਤੰਗ ਹਾਲਤ ਵਿਚ ਹਨ | ਪਿੰਡ ਰੈਲ ਸਰਪੰਚ ਅਨੀਤਾ ਨੇ ਦੱਸਿਆ ਕਿ ਸਾਡੇ ਕੋਲ ਜਿੰਨੀ ਰਾਸ਼ੀ ਸੀ ਉਸ ਨਾਲ ਅਸੀਂ ਰਸਤਾ ਬਣਾਉਣ ਦਾ ਕੰਮ ਕਰ ਰਹੇ ਹਾਂ | ਕੰਮ ਪੂਰਾ ਕਰਨ ਲਈ ਹੋਰ ਗ੍ਰਾਂਟ ਦੀ ਜ਼ਰੂਰਤ ਹੈ | ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਹੋਰ ਗ੍ਰਾਂਟ ਜਾਰੀ ਕੀਤੀ ਜਾਵੇ ਤਾਂ ਕਿ ਪਬਲਿਕ ਨੂੰ ਸਹੂਲਤ ਮਿਲ ਸਕੇ | ਕੰਮ ਸ਼ੁਰੂ ਕਰਵਾਉਣ ਸਮੇਂ ਸਮਾਜ ਸੇਵੀ ਸੱਤਪਾਲ ਸੰਧੂ, ਪੰਚ ਦਲੀਪ ਘਈ, ਪੰਚ ਸੁਖਵਿੰਦਰ ਬਿੰਦੀ, ਪੰਚ ਬਹਾਦਰ ਖਾਨ, ਬਾਬੂ ਮਲਕੀਅਤ ਚੰਦ, ਰਛਪਾਲ ਰਾਣਾ, ਸੋਢੀ ਰਾਮ, ਪ੍ਰੇਮ ਰਾਣਾ ਹਾਜ਼ਰ ਸਨ |
ਪਿਛਲੀ ਖ਼ਬਰ ਸੇਂਟ ਸੋਲਜਰ ਪਬਲਿਕ ਸਕੂਲ ਬੰਗਾ ਵਿਖੇ ਵਾਤਾਵਰਨ ਦਿਵਸ 'ਤੇ ਕਰਵਾਇਆ ਸਮਾਗਮ ਅਗਲੀ ਖ਼ਬਰ ਰੈੱਡ ਕਰਾਸ ਨਵਾਂਸ਼ਹਿਰ ਵਿਖੇ 'ਵਿਸ਼ਵ ਤੰਬਾਕੂ ਵਿਰੋਧੀ ਦਿਵਸ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।