ਕਟਾਰੀਆਂ, 4 ਜੂਨ (ਪ੍ਰੇਮੀ ਸੰਧਵਾਂ)-ਐਮ. ਜੇ ਲਾਈਫ ਕੇਅਰ ਹਸਪਤਾਲ ਬੰਗਾ ਦੇ ਮੈਨੇਜਿੰਗ ਡਾਇਰੈਕਟਰ ਡਾ. ਕਸ਼ਮੀਰ ਚੰਦ ਤੇ ਇਸਤਰੀ ਰੋਗਾਂ ਦੇ ਮਾਹਿਰ ਡਾ. ਨਵਨੀਤ ਸਹਿਗਲ ਨੇ ਰੁੱਖਾਂ ਦੇ ਬੇਵਜਾ ਹੋ ਰਹੇ ਉਜਾੜੇ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਨੁੱਖ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੁੱਖ ਸਾਡਾ ਜੰਮਣ ਤੋਂ ਲੈ ਕੇ ਮਰਨ ਤੱਕ ਬਹੁਤ ਹੀ ਵਧੀਆ ਸਾਥ ਦਿੰਦੇ ਹਨ | ਇਸ ਲਈ ਰੁੱਖਾਂ ਦਾ ਹੋ ਰਿਹਾ ਉਜਾੜਾ ਬਹੁਤ ਹੀ ਚਿੰਤਾ ਜਨਕ ਹੈ | ਡਾ. ਕਸ਼ਮੀਰ ਚੰਦ ਤੇ ਡਾ. ਨਵਨੀਤ ਸਹਿਗਲ ਨੇ ਵਾਤਾਵਰਨ ਪ੍ਰੇਮੀਆਂ ਨੂੰ ਪੁਰਜ਼ੋਰ ਅਪੀਲ ਕਰਦਿਆ ਕਿਹਾ ਕਿ ਉਹ ਗੋਪਾਲ ਕਿ੍ਸ਼ਨ ਬੀਸਲਾ ਵਾਂਗ ਬੂਟੇ ਵੰਡ ਕੇ ਤੇ ਲਗਾ ਕੇ ਉਨ੍ਹਾਂ ਦੀ ਸੇਵਾ ਕਰਨ |