15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬਹਿਰਾਮ 'ਚ ਤਿੰਨ ਰੋਜ਼ਾ ਪਿੰਡ ਪੱਧਰੀ 18ਵਾਂ ਕਿ੍ਕਟ ਟੂਰਨਾਮੈਂਟ ਸ਼ੁਰੂ

ਅਜੀਤ ਡੈਸਕ 06-06-2026
ਬਹਿਰਾਮ, 5 ਜੂਨ (ਨਛੱਤਰ ਸਿੰਘ ਬਹਿਰਾਮ)-ਪਿੰਡ ਪੱਧਰੀ 18ਵਾਂ ਕਿ੍ਕਟ ਟੂਰਨਾਮੈਂਟ ਐਨ. ਆਰ. ਆਈ. ਤੇ ਗ੍ਰਾਮ ਪੰਚਾਇਤ ਬਹਿਰਾਮ ਦੇ ਸਹਿਯੋਗ ਨਾਲ ਬਹਿਰਾਮ 'ਚ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਸਰਪੰਚ ਮੋਹਣ ਲਾਲ ਭੁੱਟਾ ਤੇ ਸੰਮਤੀ ਮੈਂਬਰ ਮਹਿੰਦਰ ਪਾਲ ਨੇ ਕੀਤਾ | ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅਜੋਕੇ ਸਮੇਂ 'ਚ ਤੰਦਰੁਸਤ ਰਹਿਣ ਲਈ ਖੇਡਾਂ ਜਰੂਰੀ ਹਨ | ਪ੍ਰਬੰਧਕਾਂ ਨੇ ਦੱਸਿਆ ਕਿ ਜੇਤੂ ਟੀਮਾਂ ਨੂੰ ਪਹਿਲਾ ਇਨਾਮ 8100, ਦੂਜਾ 5100, ਤੀਜਾ 3100 ਰੁ: ਦਿੱਤਾ ਜਾਵੇਗਾ | ਇਸ ਮੌਕੇ ਸਰਪੰਚ ਮੋਹਣ ਲਾਲ ਭੁੱਟਾ, ਮਹਿੰਦਰ ਪਾਲ ਸੰਮਤੀ ਮੈਂਬਰ, ਗੁਰਦਿਆਲ ਬੋਧ ਸਮਾਜ ਸੇਵਕ, ਗੁਰਮੀਤ ਰਾਮ ਬੱਧਣ, ਤਰਲੋਕ ਸਿੰਘ ਮੇਨਕਾ, ਰਾਕੇਸ਼ ਕੁਮਾਰ ਇਟਲੀ, ਧਰਮ ਪਾਲ, ਮਿੰਟੂ ਬੱਧਣ, ਬੁੱਧ ਰਾਮ ਜੱਖੂ, ਰਾਮ ਲਾਲ ਪੰਚ, ਨਵਜੋਤ ਮੇਨਕਾ, ਬੀਰਬਲ, ਵਿਸ਼ਾਲ ਬੱਧਣ, ਮਨਿੰਦਰ ਸਿੰਘ ਬੱਧਣ, ਕੁਲਬੀਰ ਰਾਮ, ਰਵੀ ਬੱਧਣ, ਗੁਰਪ੍ਰੀਤ ਬੱਧਣ, ਜਗਦੀਸ਼ ਕੁਮਾਰ, ਗੁਰਿੰਦਰ ਬੱਧਣ, ਰੋਹਿਤ ਜੱਖੂ, ਗੁਰਨੂਰ ਜੱਖੂ ਆਦਿ ਹਾਜਰ ਸਨ |
ਪਿਛਲੀ ਖ਼ਬਰ ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਵਿਖੇ ਚੱਲ ਰਿਹਾ ਫੁੱਟਬਾਲ ਖਿਡਾਰੀਆਂ ਲਈ ਕੈਂਪ ਅਗਲੀ ਖ਼ਬਰ ਬਾਬਾ ਦੇਸ ਰਾਜ ਦੀ ਬਰਸੀ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।