14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬ੍ਰਹਮਲੀਨ ਸੰਤ ਬਾਬਾ ਸ਼ਾਮ ਦਾਸ ਦੀ ਯਾਦ 'ਚ ਜੋੜ ਮੇਲਾ ਮਨਾਇਆ

ਅਜੀਤ ਡੈਸਕ 06-06-2026
ਬਹਿਰਾਮ, 5 ਜੂਨ (ਨਛੱਤਰ ਸਿੰਘ ਬਹਿਰਾਮ)-ਮਹਾਨ ਤਪੱਸਵੀ ਬ੍ਰਹਮਲੀਨ ਸੰਤ ਬਾਬਾ ਸ਼ਾਮ ਦਾਸ ਦੀ ਯਾਦ ਵਿਚ ਬਹਿਰਾਮ ਵਿਖੇ ਸਮੂਹ ਸੰਗਤਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਮਨਾਇਆ | ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਧਾਰਮਿਕ ਸਟੇਜ ਸਜਾਈ ਗਈ ਤੇ ਕਲਾਕਾਰਾਂ ਨੇ ਨਿਰੋਲ ਧਾਰਮਿਕ ਗੀਤਾਂ ਨਾਲ ਹਾਜਰੀਆਂ ਲਗਾਈਆਂ | ਸਮੂਹ ਕਮੇਟੀ ਵਲੋਂ ਜਿਥੇ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਸ਼ਾਮ ਦਾਸ ਜੀ ਦੇ ਦੱਸੇ ਹੋਏ ਉਪਦੇਸ਼ 'ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ | ਇਸ ਮੌਕੇ ਹਰਬੰਸ ਲਾਲ ਜਿਲੇਦਾਰ, ਪਰਮਜੀਤ ਕੌਰ ਸਾਬਕਾ ਸਰਪੰਚ ਬਹਿਰਾਮ, ਤਰਸੇਮ ਲਾਲ ਸਾਬਕਾ ਪੰਚ, ਕਸ਼ਮੀਰੀ ਲਾਲ, ਸੁਰਿੰਦਰ ਪਾਲ, ਏ. ਐਸ. ਆਈ. ਤਰਸੇਮ ਲਾਲ, ਚਰਨਜੀਤ ਸਿੰਘ ਪ੍ਰਧਾਨ, ਰੇਸ਼ਮ ਸਿੰਘ ਸ਼ਿਵਦਿਆਲ ਭੁੱਟਾ, ਬਿੰਦਾ ਭਗਤ, ਹਰਮੇਸ਼ ਲਾਲ ਭਗਤੂਪੁਰਾ, ਬੀਬੀ ਤੇਜਪ੍ਰੀਤ ਕੌਰ, ਬੀਬੀ ਸਤਿੰਦਰ ਕੌਰ, ਮਝੈਲ ਸਿੰਘ, ਜਸਵੀਰ ਸਿੰਘ, ਦਵਿੰਦਰ ਸਿੰਘ, ਗੁਰਦੀਪ ਖੁਸਰੋਪੁਰ, ਪ੍ਰਭਜੋਤ ਸਿੰਘ, ਹਰਜੋਤ ਸਿੰਘ, ਹੁਕਮ ਸਿੰਘ ਫੌਜੀ, ਜਸਪਾਲ ਭੁੱਟਾ ਆਦਿ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਵਲੋਂ ਟੋਰੋਵਾਲ ਗੁਰਦੁਆਰਾ ਸਾਹਿਬ ਨੂੰ ਹਰਮੋਨੀਅਮ ਭੇਟ ਅਗਲੀ ਖ਼ਬਰ ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਵਿਖੇ ਚੱਲ ਰਿਹਾ ਫੁੱਟਬਾਲ ਖਿਡਾਰੀਆਂ ਲਈ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।